ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਪੁਲਿਸ ਦੇ ਏਬੀਵੀਟੀ ਸਟਾਫ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਮਹੱਤਵਪੂਰਨ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਬਾਜੇਕਾਂ ਚੌਕ ਤੋਂ ਇੱਕ ਨੌਜਵਾਨ ਨੂੰ ਨਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਬੀਵੀਟੀ ਸਟਾਫ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਗਸ਼ਤ ਅਤੇ ਚੈਕਿੰਗ ਦੌਰਾਨ ਸਟਾਫ ਦੀ ਇੱਕ ਟੀਮ ਬੱਸ ਸਟੈਂਡ ਰਾਹੀਂ ਮੋਰੀਵਾਲਾ ਵੱਲ ਜਾ ਰਹੀ ਸੀ | ਇਸ ਦੌਰਾਨ ਜਦੋਂ ਟੀਮ ਬਾਜੇਕਾ ਚੌਕ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਨੂੰ ਵੈਦਵਾਲਾ ਰੋਡ ਤੋਂ ਬਾਜੇਕਾ ਚੌਕ ਵੱਲ ਆ ਰਿਹਾ ਸੀ | ਜਦੋਂ ਉਸ ਨੇ ਸਾਹਮਣੇ ਪੁਲਿਸ ਦੀ ਗੱਡੀ ਵੇਖੀ ਤਾਂ ਉਹ ਨੌਜਵਾਨ ਅਚਾਨਕ ਪਿੱਛੇ ਮੁੜ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਜਵਾਨਾਂ ਨੇ ਹੁਸ਼ਿਆਰੀ ਕਰਦਿਆਂ ਉਸ ਨੂੰ ਕਾਬੂ ਕਰ ਲਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਪਿਸਤੌਲ ਬਰਾਮਦ ਹੋਈਆ | ਮੁਲਜ਼ਮ ਦੀ ਪਛਾਣ ਕਮਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਸਿਰਸਾ ਵਜੋਂ ਹੋਈ ਹੈ | ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਰਿਮਾਂਡ ਦੌਰਾਨ ਇਸ ਨਜਾਇਜ਼ ਹਥਿਆਰਾਂ ਦੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਪਤਾ ਲਾਇਆ ਜਾਵੇਗਾ |