15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਿੱਲੀ ਵਿਚ ਬਾਰਿਸ਼ ਤੋਂ ਪਹਿਲਾਂ ਨਾਲਿਆਂ ਦੀ ਹੋ ਰਹੀ ਹੈ ਸਫ਼ਾਈ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਬਾਰਿਸ਼ ਤੋਂ ਪਹਿਲਾਂ ਹਰ ਸਾਲ ਦਿੱਲੀ ਦੇ ਨਾਲਿਆਂ ਦੀ ਸਫ਼ਾਈ ਕਰਵਾਈ ਜਾਂਦੀ ਹੈ, ਤਾਂ ਕਿ ਪਾਣੀ ਬਾਹਰ ਨਾ ਆਵੇ | ਹੁਣ ਦਿੱਲੀ ਵਿਚ ਪ੍ਰਮੁੱਖ 76 ਨਾਲਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿਚੋਂ ਗਾਰ ਕੱਢਣ ਦਾ ਕੰਮ ਚੱਲ ਰਿਹਾ ਹੈ | ਤਕਰੀਬਨ ਅੱਧੇ ਤੋਂ ਕੁਝ ਜ਼ਿਆਦਾ ਕੰਮ ਹੋ ਚੁੱਕਿਆ ਹੈ | ਦਿੱਲੀ ਸਰਕਾਰ ਦਾ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਸੰਵੇਦਨਸ਼ੀਲ ਖ਼ੇਤਰਾਂ ਵਿਚ ਨਾਲਿਆਂ ਦੀ ਸਫ਼ਾਈ ਕਰਾਉਣ ਲਈ ਉਥੇ ਸਫ਼ਾਈ ਪਹਿਲ ਦੇ ਆਧਾਰ 'ਤੇ ਕਰਵਾ ਰਿਹਾ ਹੈ | ਇਨ੍ਹਾਂ ਪ੍ਰਮੁੱਖ ਨਾਲਿਆਂ ਦੀ ਗਿਣਤੀ 21 ਦੇ ਕਰੀਬ ਹੈ | ਇਨ੍ਹਾਂ ਨਾਲਿਆਂ ਦੀ ਸਫ਼ਾਈ ਦਾ 76 ਫ਼ੀਸਦੀ ਕੰਮ ਹੋ ਚੁੱਕਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਦਾ ਕੰਮ ਵੀ ਜਲਦੀ ਖ਼ਤਮ ਹੋ ਜਾਵੇਗਾ | ਪਾਣੀ ਭਰਨ ਦੇ ਲਿਹਾਜ਼ ਤੋਂ ਸੰਵੇਦਨਸ਼ੀਲ ਨਜਫ਼ਗੜ੍ਹ ਡਰੇਨ ਦਾ ਕੰਮ ਤਕਰੀਬਨ 48 ਫ਼ੀਸਦੀ ਪੂਰਾ ਹੋ ਚੱੁਕਿਆ ਹੈ | ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੱਖ-ਵੱਖ ਜ਼ੋਨਾਂ ਵਿਚ ਇਕੱਠਾ ਕੰਮ ਕਰਾਇਆ ਜਾ ਰਿਹਾ ਹੈ, ਤਾਂ ਕਿ ਸਮੇਂ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਦਾ ਕੰਮ ਪੂਰਾ ਹੋ ਸਕੇ ਅਤੇ ਨਾਲ ਹੀ ਨਾਲਿਆਂ ਵਿਚੋਂ ਨਿਕਲੀ ਗਾਰ ਉਠਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਜੰਤਰ-ਮੰਤਰ 'ਤੇ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਸੇਵਾ ਸੰਘ ਦਾ 10ਵਾਂ ਸੂਬਾਈ ਸੰਮੇਲਨ ਭਲਕੇ ਬਰਵਾਲਾ 'ਚ
Ad Position 24