15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਿੱਲੀ ਦੇ ਜੰਤਰ-ਮੰਤਰ 'ਤੇ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਖ-ਵੱਖ ਮਜ਼ਦੂਰ ਪਾਰਟੀਆਂ ਨੇ ਆਪਣੀਆਂ ਮੰਗਾਂ ਪ੍ਰਤੀ ਸੰਯੁਕਤ ਰੂਪ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸੀ. ਪੀ. ਆਈ. (ਐਮ), ਸੀ. ਪੀ. ਆਈ. (ਐਮ. ਐਲ.), ਆਰ. ਐਸ. ਪੀ. ਤੋਂ ਇਲਾਵਾ ਹੋਰ ਮਜ਼ਦੂਰ ਪਾਰਟੀਆਂ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਈਆਂ। ਇਨ੍ਹਾਂ ਦੀਆਂ ਮੰਗਾਂ ਵਿਚ ਨੋਇਡਾ, ਦਿੱਲੀ ਅਤੇ ਐਨ. ਸੀ. ਆਰ. ਦੇ ਮਜ਼ਦੂਰਾਂ ਦੀ 26 ਹਜ਼ਾਰ ਰੁਪਏ ਤਨਖਾਹ, ਨਿਊਨਤਮ ਤਨਖਾਹ ਨਾ ਦੇਣ ਵਾਲੇ ਮਾਲਕਾਂ ਨੂੰ ਸਜ਼ਾ ਦੇਣ, ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਬੰਦ ਕਰਨਾ, ਮਜ਼ਦੂਰਾਂ 'ਤੇ ਵੱਖ-ਵੱਖ ਰਾਜਾਂ ਦੇ ਕੀਤੇ ਜਾ ਰਹੇ ਅੰਦੋਲਨ ਨੂੰ ਬੰਦ ਕਰਾਉਣ ਵਿਰੁੱਧ, 8 ਘੰਟੇ ਕੰਮ ਕਰਾਉਣ ਦੀ ਗਾਰੰਟੀ, ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰਾਂ ਨੂੰ ਜਲਦੀ ਰਿਹਾਅ ਕਰਨ, ਨੋਇਡਾ, ਮਾਨੇਸਰ, ਪਾਨੀਪਤ ਤੇ ਸੂਰਤ ਦੇ ਮਜ਼ਦੂਰਾਂ ਨਾਲ ਨਿਆਂ ਆਦਿ ਸ਼ਾਮਿਲ ਸਨ। ਇਸ ਪ੍ਰਦਰਸ਼ਨ ਵਿਚ ਸੈਦਾਲੀ ਮੰਜੀਦ, ਅਮਰਜੀਤ ਕੌਰ ਤੇ ਹੋਰਨਾਂ ਨੇਤਾਵਾਂ ਨੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਮਜ਼ਦੂਰਾਂ ਦੇ ਨਾਲ ਨਿਆਂ ਹੋਣਾ ਚਾਹੀਦਾ ਹੈ ਅਤੇ ਪੂੰਜੀਪਤੀ ਲੋਕ ਆਪਣੀ ਮਨਮਰਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰਾਂ ਦੀ ਆਵਾਜ਼ ਹਮੇਸ਼ਾ ਦਬਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 66 ਡੱਬੇ ਫੜੇ-ਦੋਸ਼ੀ ਕਾਬੂ ਅਗਲੀ ਖ਼ਬਰ ਦਿੱਲੀ ਵਿਚ ਬਾਰਿਸ਼ ਤੋਂ ਪਹਿਲਾਂ ਨਾਲਿਆਂ ਦੀ ਹੋ ਰਹੀ ਹੈ ਸਫ਼ਾਈ
Ad Position 24