ਨਵੀਂ ਦਿੱਲੀ, 24 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਪੀਤਮਪੁਰਾ, ਦਿੱਲੀ ਵਿਖੇ ਤਿੰਨ ਰੋਜ਼ਾ ਸਮਾਗਮ ਕਰਵਾਇਆ ਗਿਆ, ਜਿਸ ਦਾ ਨਾਂਅ 'ਐਮੀਨੈਂਸ 2026' ਰੱਖਿਆ ਗਿਆ | ਇਸ ਸਮਾਗਮ ਦਾ ਉਦਘਾਟਨ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਪ੍ਰੋ. ਕਵਲ ਗਿੱਲ ਨੇ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਮਾਗਮ ਨਾ ਕੇਵਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਨਵੀਂ ਊਰਜਾ ਪੈਦਾ ਕਰਦੇ ਹਨ, ਬਲਕਿ ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਵੀ ਲੋਕ ਜੁੜੇ ਰਹਿੰਦੇ ਹਨ | ਇਸ ਤਿੰਨ ਦਿਨਾਂ ਸਮਾਗਮ ਵਿਚ ਨਾਟਕ, ਗਿੱਧਾ, ਭੰਗੜਾ, ਨਿ੍ਤ ਅਤੇ ਗਾਇਕੀ ਪੇਸ਼ ਕੀਤੀ ਗਈ | ਵਿਸ਼ੇਸ਼ ਕਰ ਕੇ ਵਰਿੰਦਰ ਬਰਾੜ ਅਤੇ ਗਾਇਕ ਜੱਸ ਨੇ ਜੋ ਆਪਣੀ ਗਾਇਕੀ ਪੇਸ਼ ਕੀਤੀ, ਜਿਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ | ਗਾਇਕੀ 'ਤੇ ਸਭ ਵਿਦਿਆਰਥੀ ਨੱਚਣ ਲਈ ਮਜਬੂਰ ਹੋ ਗਏ | ਵਿਦਿਆਰਥੀ ਯੂਨੀਅਨ ਦੇ ਸਮੁੱਚੇ ਮੈਂਬਰ ਇਸ ਸਮਾਗਮ ਵਿਚ ਹਾਜ਼ਰ ਹੋਏ | ਇਸ ਤੋਂ ਇਲਾਵਾ ਕਾਲਜ ਦੇ ਚੇਅਰਮੈਨ ਐਮ. ਪੀ. ਐਸ. ਚੱਢਾ, ਵਿੱਤ ਸਕੱਤਰ ਗੁਰਿੰਦਰਪਾਲ ਸਿੰਘ, ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ |