17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੁਖਦੇਵ ਸਿੰਘ ਰਿਆਤ ਦੀ ਅਗਵਾਈ ਹੇਠ 'ਸਿੱਖ ਬੰਧੂ ਵੈੱਲਫੇਅਰ ਟਰੱਸਟ' ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਜਗਤਾਰ ਸਿੰਘ)- ਇੱਥੋਂ ਦੀ ਸੁਹਿਰਦ ਸੰਸਥਾ 'ਸਿੱਖ ਬੰਧੂ ਵੈੱਲਫੇਅਰ ਟਰੱਸਟ' ਵੱਲੋਂ ਹਰੀ ਨਗਰ ਵਿਖੇ ਸੰਸਥਾ ਦੇ ਦਫ਼ਤਰ ਵਿਚ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਵਿਚ ਸੰਸਥਾ ਦੇ ਮੁਖੀ ਸੁਖਦੇਵ ਸਿੰਘ ਰਿਆਤ ਸਮੇਤ ਹੋਰਨਾ ਮੈਂਬਰਾਂ ਨੇ ਵੀ ਹਾਜ਼ਰੀ ਭਰੀ ¢ ਸੰਸਥਾ ਵੱਲੋਂ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਵਸ ਨੂੰ ਸਮਰਪਿਤ ਅਤੇ ਸੰਸਥਾ ਦਾ ਸਲਾਨਾ ਇਨਾਮ ਵੰਡ ਸਮਾਗਮ ਸਫਲਤਾਪੂਰਵਕ ਕਰਵਾਇਆ ਗਿਆ ਸੀ,ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ ¢ ਸੰਸਥਾ ਵੱਲੋਂ ਕੀਤੀ ਗਈ ਅੱਜ ਦੀ ਮੀਟਿੰਗ ਦੌਰਾਨ, ਇਸੇ ਇਨਾਮ ਵੰਡ ਸਮਾਗਮ ਵਿਚ ਸ਼ਮੂਲੀਅਤ ਅਤੇ ਸਹਿਯੋਗ ਕਰਨ ਵਾਲੀਆਂ ਸਾਰੀਆਂ ਹਸਤੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਇਸ ਪ੍ਰੋਗਰਾਮ ਵਿਚ ਜੋ ਕਮੀਆਂ-ਪੇਸ਼ੀਆਂ ਰਹਿ ਗਈਆਂ ਸੀ,ਉਸ ਦੇ ਬਾਰੇ ਵੀ ਚਰਚਾ ਕੀਤੀ ਗਈ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਸੁਧਾਰਿਆ ਜਾ ਸਕੇ ¢ ਇਸ ਮੀਟਿੰਗ ਦੌਰਾਨ ਕਈ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਗਈ ¢ ਸੰਸਥਾ ਦੇ ਮੁਖੀ ਸੁਖਦੇਵ ਸਿੰਘ ਰਿਆਤ ਨੇ ਦੱਸਿਆ ਕਿ ਸੰਸਥਾ ਵੱਲੋਂ ਸਿੱਖੀ ਪ੍ਰਚਾਰ , ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਕਾਰਜ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਹਨ,ਜਿਸ ਦੇ ਬਾਰੇ ਆਮ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ ¢ ਉਨ੍ਹਾਂ ਦੱਸਿਆ ਕਿ ਸੰਸਥਾ ਦੇ ਦਫ਼ਤਰ ਵਿਚ ਮੁਫ਼ਤ ਕਾਨੂੰਨੀ ਸੇਵਾ ਉਪਲਬਧ ਕਰਾਉਣ ਦੇ ਨਾਲ ਹੀ ਸਿਹਤ ਖੇਤਰ ਨਾਲ ਸਬੰਧਿਤ ਕੁੱਝ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ¢ ਸ. ਰਿਆਤ ਨੇ ਕਿਹਾ ਕਿ 'ਸਿੱਖ ਬੰਧੂ ਵੈੱਲਫੇਅਰ ਟਰੱਸਟ' ਵੱਲੋਂ ਭਵਿੱਖ ਵਿਚ ਵੀ ਮਨੁੱਖਤਾ ਦੀ ਭਲਾਈ ਸਬੰਧੀ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ ¢
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮੈਣ ਵਿਚ ਜਨਗਣਨਾ ਦੇ ਕੰਮ ਦੀ ਕੀਤੀ ਜਾਂਚ ਅਗਲੀ ਖ਼ਬਰ ਕਰੀਅਰ ਗਾਈਡੈਂਸ ਮੇਲੇ 'ਚ ਵਿਦਿਆਰਥੀ ਲੈ ਰਹੇ ਨੇ ਦਿਲਚਸਪੀ
Ad Position 24