24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜੇਕਰ ਸਰਕਾਰੀ ਸਕੂਲਾਂ ਦੇ ਬਾਹਰ ਗੰਦਗੀ ਹੋਵੇਗੀ ਤਾਂ ਹੋਵੇਗੀ ਅਧਿਕਾਰੀਆਂ ਵਿਰੁੱਧ ਕਾਰਵਾਈ

Ad Position 21
No active advertisement
ਅਜੀਤ ਡੈਸਕ 04-05-2026
ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਜੇਕਰ ਹੁਣ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬਾਹਰ ਕੂੜਾ ਕਰਕਟ ਫੈਲਿਆ ਹੋਇਆ ਮਿਲ ਗਿਆ ਤਾਂ ਸੰਬੰਧਿਤ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ ਦੇ ਪ੍ਰਤੀ ਹਾਈ ਕੋਰਟ ਨੇ ਵੀ ਸਖਤ ਹੁਕਮ ਦਿੱਤੇ ਹਨ | ਸਕੂਲਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਬਾਹਰ ਫੈਲੀ ਹੋਈ ਗੰਦਗੀ ਦੇ ਕਾਰਨ ਬਦਬੂ ਫੈਲੀ ਰਹਿੰਦੀ ਹੈ ਅਤੇ ਇਸ ਦਾ ਪ੍ਰਭਾਵ ਸਕੂਲ ਦੇ ਬੱਚਿਆਂ 'ਤੇ ਵੀ ਪੈਂਦਾ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਕੂਲਾਂ ਦੇ ਬਾਹਰ ਫੈਲੀ ਗੰਦਗੀ ਦੇ ਕਾਰਨ ਅਵਾਰਾ ਪਸ਼ੂ ਉਥੇ ਆ ਕੇ ਗੰਦਗੀ ਨੂੰ ਫਰੋਲਦੇ ਹਨ ਜਿਸ ਦੇ ਕਾਰਨ ਆਉਣ-ਜਾਣ ਵਾਲੇ ਲੋਕਾਂ ਅਤੇ ਸਕੂਲ ਆਉਣ ਜਾਣ ਵਾਲੇ ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਨਗਰ ਨਿਗਮ ਵਲੋਂ ਲਗਾਏ ਗਏ ਸਫਾਈ ਕਰਮਚਾਰੀ ਵੀ ਸਫਾਈ ਦੇ ਪ੍ਰਤੀ ਅਣਗਹਿਲੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਚੈੱਕ ਕਰਨ ਵਾਲਾ ਕਰਮਚਾਰੀ ਵੀ ਧਿਆਨ ਨਹੀਂ ਦਿੰਦਾ | ਨਗਰ ਨਿਗਮ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਸਮੱਸਿਆ ਦੇ ਪ੍ਰਤੀ ਚੁੱਪੀ ਸਾਧੇ ਹੋਏ ਹਨ ਅਤੇ ਉਹ ਮੌਕੇ ਦਾ ਮੁਆਇਨਾ ਕਰਨ ਦੇ ਵੱਲ ਧਿਆਨ ਨਹੀਂ ਦਿੰਦੇ | ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਦਾ ਕਹਿਣਾ ਹੈ ਕਿ ਸਕੂਲਾਂ ਦੇ ਅੰਦਰ ਸਫਾਈ ਦੇ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਕੂਲਾਂ ਵਿਚ ਟੁੱਟਿਆਂ ਫੁੱਟਿਆ ਸਾਮਾਨ ਏਧਰ ਉਧਰ ਖਿਲਰਿਆ ਰਹਿੰਦਾ ਹੈ, ਜਿਸ ਦੇ ਪ੍ਰਤੀ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਵੀ ਧਿਆਨ ਕਰਨ ਦੀ ਜ਼ਰੂਰਤ ਹੈ |
Ad Position 22
No active advertisement
ਪਿਛਲੀ ਖ਼ਬਰ ਮੌਲਾਨਾ ਆਜ਼ਾਦ ਵਿਚ ਆਈ ਆਧੁਨਿਕ ਸੀ. ਬੀ.ਸੀ. ਟੀ. ਦੰਦਾਂ ਦੀ ਮਸ਼ੀਨ ਅਗਲੀ ਖ਼ਬਰ ਜਸਵੰਤ ਦੀਦ ਦੀ 'ਵਾਰਤਕ ਸਿਰਜਣ ਪ੍ਰਕਿਰਿਆ' 'ਤੇ ਹੋਇਆ ਪ੍ਰੋਗਰਾਮ
Ad Position 24