24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੌਲਾਨਾ ਆਜ਼ਾਦ ਵਿਚ ਆਈ ਆਧੁਨਿਕ ਸੀ. ਬੀ.ਸੀ. ਟੀ. ਦੰਦਾਂ ਦੀ ਮਸ਼ੀਨ

Ad Position 21
No active advertisement
ਅਜੀਤ ਡੈਸਕ 04-05-2026
ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੌਲਾਨਾ ਆਜ਼ਾਦ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਦੇ ਵਿਚ ਹੁਣ ਦੰਦਾਂ ਦੀ ਬਿਮਾਰੀ ਜਾਂ ਸਮੱਸਿਆ ਦੇ ਪ੍ਰਤੀ ਸੀ. ਬੀ.ਸੀ. ਟੀ. (ਕੋਨਬੀਮ ਕੰਪਿਊਟਿਡ ਟੋਮੋਗ੍ਰਾਫੀ) ਮਸ਼ੀਨ ਆ ਚੁੱਕੀ ਹੈ ਅਤੇ ਇਸ ਦੀ ਮਦਦ ਦੇ ਨਾਲ ਦੰਦਾਂ ਦੀ ਆਧੁਨਿਕ 3-ਡੀ ਇਮੇਜ ਲਈ ਜਾ ਸਕਦੀ ਹੈ | ਇਸ ਦੇ ਨਾਲ ਰੇਡੀਏਸ਼ਨ ਦਾ ਪ੍ਰਭਾਵ ਘਟੇਗਾ | ਇਸ ਤਕਨੀਕ ਦੇ ਨਾਲ ਕੀਤੀ ਗਈ ਜਾਂਚ ਦਾ ਇਹ ਲਾਭ ਹੋਵੇਗਾ ਕਿ ਰੇਡੀਏਸ਼ਨ ਪ੍ਰੰਪਰਿਕ ਸੀ. ਟੀ. ਸਕੈਨ ਦੀ ਤੁਲਨਾ ਵਿਚ 10 ਗੁਣਾਂ ਘੱਟ ਪ੍ਰਭਾਵ ਹੋਵੇਗਾ | ਇਸ ਦੇ ਨਾਲ ਸਰਜਰੀ ਦੀ ਪ੍ਰਕਿਰਿਆ ਵੀ ਬਿਹਤਰ ਹੋਵੇਗੀ | ਸੀ. ਬੀ. ਸੀ. ਟੀ. ਪ੍ਰਣਾਲੀ ਦੰਦ ਇਮੇਜ਼ਿੰਗ ਤਕਨੀਕ ਵਿਚ ਇਕ ਮਹੱਤਵਪੂਰਨ ਪ੍ਰਗਤੀ ਹੈ ਜੋ ਤੇਜ਼ ਸਕੈਨਿੰਗ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਮੈਣ ਪਿੰਡ 'ਚ ਪੀਣ ਵਾਲੇ ਪਾਣੀ ਦੀ ਕਮੀ ਨਾਲ ਹਾਹਾਕਾਰ, ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਜੇਕਰ ਸਰਕਾਰੀ ਸਕੂਲਾਂ ਦੇ ਬਾਹਰ ਗੰਦਗੀ ਹੋਵੇਗੀ ਤਾਂ ਹੋਵੇਗੀ ਅਧਿਕਾਰੀਆਂ ਵਿਰੁੱਧ ਕਾਰਵਾਈ
Ad Position 24