12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਦਿੱਲੀ ਪੁਲਿਸ ਨੇ 80.670 ਕਿਲੋ ਗਾਂਜੇ ਸਮੇਤ 2 ਤਸਕਰ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੇ ਦੋ ਤਸਕਰਾਂ ਨੂੰ ਫੜਿਆ ਹੈ ਜਿਨ੍ਹਾਂ ਦੇ ਕੋਲੋਂ 80.670 ਕਿਲੋਗ੍ਰਾਮ ਵਧੀਆ ਕੁਆਲਿਟੀ ਦਾ ਗਾਂਜਾ ਫੜਿਆ ਹੈ | ਇਹ ਗਾਂਜਾ ਕਾਰ ਦੇ ਬੂਟ ਸਪੇਸ ਵਿਚ ਛੁਪਾਇਆ ਹੋਇਆ ਸੀ | ਪੁਲਿਸ ਨੇ ਇਸ ਕੰਮ ਦੇ ਵਿਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ | ਫੜੇ ਗਏ ਤਸਕਰਾਂ ਦੇ ਨਾਂਅ ਲੋਕੇਸ਼ ਭਾਰਦਵਾਜ (28) ਹਰਿਆਣਾ ਅਤੇ ਅਖ਼ਤਰ ਖਾਨ (35) ਰਾਜਸਥਾਨ ਹਨ | ਲੋਕੇਸ਼ 12ਵੀਂ ਕਲਾਸ ਪੜਿ੍ਹਆ ਹੋਇਆ ਹੈ | ਇਹ ਘਰ ਦੀ ਆਰਥਿਕ ਤੰਗੀ ਦੇ ਕਾਰਨ ਇਸ ਧੰਦੇ ਵਿਚ ਪਿਆ | ਇਹ ਪਹਿਲਾਂ ਵੀ ਅਜਿਹੇ ਮਾਮਲੇ 'ਚ ਫੜਿਆ ਗਿਆ ਅਤੇ ਜ਼ਮਾਨਤ 'ਤੇ ਚੱਲ ਰਿਹਾ ਸੀ | ਅਖ਼ਤਰ ਦੇ ਤਿੰਨ ਬੱਚੇ ਹਨ ਅਤੇ ਉਹ ਜਿੰਮ ਚਲਾਉਂਦਾ ਹੈ | ਇਸ 'ਤੇ ਰਾਜਸਥਾਨ ਅਤੇ ਉੜੀਸਾ ਵਿਚ ਅਜਿਹੇ ਮਾਮਲੇ ਚੱਲ ਰਹੇ ਹਨ | ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਖੇਪ (ਗਾਂਜਾ) ਦੀ ਡਲਿਵਰੀ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਦੇ ਹੋਏ ਅਤੇ ਨਾਲ ਹੀ ਤਕਨੀਕੀ ਵਿਸ਼ਲੇਸ਼ਣ ਰਾਹੀਂ ਪਤਾ ਲਗਾਇਆ ਕਿ ਗਾਂਜਾ ਭਿਵਾੜੀ, ਰਾਜਸਥਾਨ ਤੋਂ ਦਿੱਲੀ ਕਾਰ ਵਿਚ ਲਿਆਂਦਾ ਜਾਂਦਾ ਹੈ | ਪੁਲਿਸ ਨੇ ਇਸ ਮਾਮਲੇ ਵਿਚ ਚੌਕਸੀ ਰੱਖੀ ਤੇ ਅਖੀਰ ਇਕ ਸ਼ੱਕੀ ਕਾਰ ਨੂੰ ਅਜ਼ਾਦਪੁਰ ਸਬਜ਼ੀ ਮੰਡੀ ਦੀ ਸਰਵਿਸ ਲੇਨ 'ਤੇ ਵੇਖਿਆ ਅਤੇ ਕਾਰ ਨੂੰ ਰੋਕ ਕੇ ਉਸ ਵਿਚੋਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਤੇ ਕੇਸ ਦਰਜ ਕੀਤਾ | ਪੁਲਿਸ ਫੜੇ ਗਏ ਤਸਕਰਾਂ ਤੋਂ ਹੋਰ ਵੀ ਜਾਣਕਾਰੀ ਲੈ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਰਾਜਘਾਟ 'ਤੇ 'ਨਸ਼ਾ ਮੁਕਤ' ਮੁਹਿੰਮ ਚਲਾਈ ਅਗਲੀ ਖ਼ਬਰ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਸੰਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
Ad Position 24