ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ (ਏ. ਐਨ. ਟੀ. ਐਫ.) ਨੇ ਗਾਂਧੀ ਦਰਸ਼ਨ, ਰਾਜਘਾਟ ਦਿੱਲੀ ਵਿਖੇ 'ਨਸ਼ਾ ਮੁਕਤ' ਮੁਹਿੰਮ ਚਲਾਈ, ਜਿਸ ਦੇ ਵਿਚ ਨਸ਼ੀਲੇ ਪਦਾਰਥਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਤਕਰੀਬਨ 30 ਸੈਲਾਨੀਆਂ ਅਤੇ ਹੋਰ ਲੋਕਾਂ ਨੇ ਭਾਗ ਲਿਆ | ਇਸ ਮੁਹਿੰਮ ਦੇ ਵਿਚ ਦੱਸਿਆ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਆਪਣੇ ਪਰਿਵਾਰ ਤੇ ਸਮਾਜ 'ਤੇ ਪੈਣ ਵਾਲੇ ਪ੍ਰਭਾਵਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ 'ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਪ੍ਰਭਾਵਾਂ ਦੇ ਬਾਰੇ ਪੋਸਟਰ 'ਤੇ ਪੈਂਫਲਟ ਵੀ ਵੰਡੇ ਗਏ | ਇਸ ਤੋਂ ਇਲਾਵਾ ਲੋਕਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਵਿਕਰੀ, ਖਪਤ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਥਾਨਕ ਪੁਲਿਸ ਜਾਂ ਰਾਸ਼ਟਰੀ ਹੈਲਪ ਲਾਈਨ ਨੰਬਰ 1933 'ਤੇ ਸਾਂਝੀ ਕਰ ਸਕਦੇ ਹਨ | ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜਾਣਕਾਰੀ ਦੇਣ ਵਾਲਿਆਂ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਅਖੀਰ ਵਿਚ ਸਭ ਨੂੰ ਕਿਹਾ ਗਿਆ ਕਿ ¥ਨਸ਼ਾ ਮੁਕਤ ਦਿੱਲੀ ਬਣਾਉਣ ਪ੍ਰਤੀ ਉਹ ਪੁਲਿਸ ਦਾ ਸਮਰਥਨ ਕਰਨ |