12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਨਗਣਨਾ ਕਰਨ ਵਾਲੇ ਕਰਮਚਾਰੀਆਂ ਦੇ ਦਸਤਾਵੇਜ਼ਾਂ 'ਤੇ ਹੋਵੇਗਾ ਕਿਊ-ਆਰ ਕੋਡ

Ad Position 21
No active advertisement
ਅਜੀਤ ਡੈਸਕ 14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ 16 ਮਈ ਤੋਂ ਐਮ. ਸੀ. ਡੀ. ਦੇ ਖੇਤਰਾਂ ਵਿਚ ਘਰ-ਘਰ ਜਨਗਣਨਾ ਸ਼ੁਰੂ ਹੋ ਰਹੀ ਹੈ | ਇਸ ਕੰਮ ਵਿਚ ਤਾਇਨਾਤ ਕਰਮਚਾਰੀਆਂ ਨੂੰ ਵਿਸ਼ੇਸ਼ ਨਿਯੁਕਤੀ ਪੱਤਰ ਅਤੇ ਪਹਿਚਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ | ਇਨਾਂ ਦੋਵਾਂ ਦਸਤਾਵੇਜ਼ਾਂ 'ਤੇ ਕਿਊ-ਆਰ ਕੋਡ ਹੋਵੇਗਾ ਜਿਸ ਨੂੰ ਸਕੈਨ ਕਰਕੇ ਜਨਗਣਨਾ ਕਰਨ ਵਾਲੇ ਕਰਮਚਾਰੀ ਦੀ ਪਹਿਚਾਣ ਦੀ ਪੁਸ਼ਟੀ ਕੀਤੀ ਜਾ ਸਕੇਗੀ | ਇਹ ਵਿਵਸਥਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਸਾਈਬਰ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਅਪਰਾਧੀ ਲੋਕ ਫਰਜ਼ੀ ਦਸਤਾਵੇਜ਼ ਅਤੇ ਡਿਜੀਟਲ ਵੈਰੀਫਿਕੇਸ਼ਨ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ | ਠੱਗਾਂ ਦੇ ਦੁਆਰਾ ਕੀਤੀ ਜਾ ਰਹੀ ਇਸ ਹਰਕਤ ਨੂੰ ਵੇਖਦੇ ਹੋਏ ਉਪਰੋਕਤ ਵਿਵਸਥਾ ਲਾਗੂ ਕੀਤੀ ਗਈ ਹੈ | ਵਰਨਣਯੋਗ ਹੈ ਕਿ ਜਨਗਣਨਾ ਦਾ ਕੰਮ ਦੋ ਚਰਨ ਦੇ ਵਿਚ ਕੀਤਾ ਜਾ ਰਿਹਾ ਹੈ | ਇਸਦੇ ਲਈ ਲੋਕਾਂ ਨੂੰ ਜਾਗਿ੍ਤ ਕੀਤਾ ਗਿਆ ਹੈ ਕਿ ਜਨਗਣਨਾ ਕਰਨ ਵਾਲੇ ਕਰਮਚਾਰੀ ਨੂੰ ਲੋਕ ਸਹੀ ਜਾਣਕਾਰੀ ਦੇਣ |
Ad Position 22
No active advertisement
ਪਿਛਲੀ ਖ਼ਬਰ ਈ-ਰਿਕਸ਼ਾ ਰਜਿਸਟ੍ਰੇਸ਼ਨ ਦਾ ਪੋਰਟਲ 15 ਮਈ ਤੋਂ ਹੋਵੇਗਾ ਸ਼ੁਰੂ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਰਾਜਘਾਟ 'ਤੇ 'ਨਸ਼ਾ ਮੁਕਤ' ਮੁਹਿੰਮ ਚਲਾਈ
Ad Position 24