ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਈ-ਰਿਕਸ਼ਿਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਥਾਂ-ਥਾਂ 'ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣਨ 'ਤੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤਰ੍ਹਾਂ ਰੋਜ਼ਾਨਾ ਵਧ ਰਹੀ ਰਿਕਸ਼ਿਆਂ ਦੀ ਦਿੱਲੀ ਦੇ ਵਿਚ ਗਿਣਤੀ ਨੂੰ ਵੇਖਦੇ ਹੋਏ ਬੀਤੇ ਦਸੰਬਰ ਤੋਂ ਈ-ਰਿਕਸ਼ਿਆਂ ਦੀ ਰਜਿਸਟੇ੍ਰਸ਼ਨ ਬੰਦ ਕਰ ਦਿੱਤੀ ਗਈ ਸੀ | ਹੁਣ ਈ-ਰਿਕਸ਼ਾ ਰਜਿਸਟ੍ਰੇਸ਼ਨ ਦਾ ਪੋਰਟਲ ਸ਼ੁਰੂ ਹੋ ਰਿਹਾ ਹੈ ਅਤੇ 15 ਮਈ ਤੋਂ ਈ-ਰਿਕਸ਼ਿਆਂ ਦੀ ਰਜਿਸ਼ਟੇਸ੍ਰਨ ਸ਼ੁਰੂ ਹੋ ਜਾਵੇਗੀ | ਹੁਣ ਇਕ ਵਿਅਕਤੀ ਕੇਵਲ ਇਕ ਈ-ਰਿਕਸ਼ੇ ਦੀ ਰਜਿਸਟ੍ਰੇਸ਼ਨ ਕਰ ਸਕਦਾ ਹੈ | ਇਸ ਸਮੇਂ ਦਿੱਲੀ ਦੇ ਵਿਚ 2.05 ਲੱਖ ਤੋਂ ਜ਼ਿਆਦਾ ਈ-ਰਿਕਸ਼ਾ ਸੜਕਾਂ 'ਤੇ ਚੱਲ ਰਹੇ ਹਨ | ਜਿਨ੍ਹਾਂ ਸੜਕਾਂ 'ਤੇ ਈ-ਰਿਕਸ਼ਿਆਂ ਦੀ ਭਰਮਾਰ ਹੋਣ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਈ-ਰਿਕਸ਼ਾ ਖਰੀਦਣ ਵਾਲੇ ਨੂੰ ਹੁਣ ਇਕ ਟ੍ਰੇਨਿੰਗ ਪ੍ਰੋਗਰਾਮ ਵਿਚੋਂ ਗੁਜ਼ਰਨਾ ਹੋਵੇਗਾ | ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ, ਡੀ. ਐਲ. ਦੇ ਨਾਲ ਟਰਾਂਸਪੋਰਟ ਵਿਭਾਗ ਦੁਆਰਾ 10 ਦਿਨ ਦੀ ਟ੍ਰੇਨਿੰਗ ਪ੍ਰੋਗਰਾਮ ਦਾ ਸਰਟੀਫਿਕੇਟ ਲਗਾਉਣਾ ਹੋਵੇਗਾ | ਸਰਕਾਰ ਨੇ ਕੰਪਨੀਆਂ 'ਤੇ ਕਿਸੇ ਇਕ ਵਿਅਕਤੀ ਦੁਆਰਾ ਇਕੱਠੀਆਂ ਈ-ਰਿਕਸ਼ਿਆਂ ਰਜਿਸਟੇ੍ਰਸ਼ਨ ਕਰਵਾਉਣ 'ਤੇ ਰੋਕ ਲਗਾਈ ਹੈ ਪ੍ਰੰਤੂ ਈ-ਕਾਰਟ ਨੂੰ ਇਸ ਕੈਟੇਗਿਰੀ ਤੋਂ ਬਾਹਰ ਰੱਖਿਆ ਗਿਆ ਹੈ |