12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਰ. ਓ. ਨੂੰ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੰਝਾਵਲਾ ਉਦਯੋਗਿਕ ਖੇਤਰ ਵਿਚ ਲੇਨ ਨੰਬਰ 17 ਵਿਚ ਸਥਿਤ ਇਕ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ | ਇਸ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਸਵੇਰੇ 10 ਵਜੇ ਮਿਲੀ ਅਤੇ ਸੂਚਨਾ ਮਿਲਦੇ ਹੀ ਵਿਭਾਗ ਦੀਆਂ 28 ਗੱਡੀਆਂ ਭੇਜੀਆਂ ਗਈਆਂ | ਅੱਗ ਲੱਗਣ 'ਤੇ ਚਾਰੇ ਪਾਸੇ ਕਾਲਾ ਧੂੰਆਂ ਇਕੱਠਾ ਹੋ ਗਿਆ ਅਤੇ ਲੋਕ ਵੀ ਇਸ ਥਾਂ 'ਤੇ ਕਾਫੀ ਗਿਣਤੀ ਵਿਚ ਇਕੱਠੇ ਹੋ ਗਏ | ਇਸ ਫੈਕਟਰੀ ਦੇ ਵਿਚ ਆਰ. ਓ. ਬਣਾਏ ਜਾਂਦੇ ਸਨ | ਅੱਗ ਬੜੀ ਤੇਜ਼ੀ ਨਾਲ ਫੈਲਣ 'ਤੇ ਪੂਰੀ ਫੈਕਟਰੀ ਇਸ ਦੀ ਲਪੇਟ ਵਿਚ ਆ ਗਈ | ਅੱਗ ਬੁਝਾਊ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ ਉਨ੍ਹਾਂ ਦੇ ਕਰਮਚਾਰੀ ਲੱਗੇ ਹੋਏ ਹਨ ਅਤੇ ਇਸ ਸਮੇਂ ਪੂਰੀ ਤਰ੍ਹਾਂ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ | ਖ਼ਬਰ ਲਿਖਣ ਤੱਕ ਅਜੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ | ਇਹ ਅੱਗ ਕਿਵੇਂ ਲੱਗੀ ਅਤੇ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਕੈਂਟ ਤੇ ਐਨ. ਡੀ. ਐਮ. ਸੀ. ਖੇਤਰ 'ਚ ਜਨਗਣਨਾ ਦਾ ਕੰਮ 95% ਪੂਰਾ ਅਗਲੀ ਖ਼ਬਰ ਈ-ਰਿਕਸ਼ਾ ਰਜਿਸਟ੍ਰੇਸ਼ਨ ਦਾ ਪੋਰਟਲ 15 ਮਈ ਤੋਂ ਹੋਵੇਗਾ ਸ਼ੁਰੂ
Ad Position 24