12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਦਿੱਲੀ ਕੈਂਟ ਤੇ ਐਨ. ਡੀ. ਐਮ. ਸੀ. ਖੇਤਰ 'ਚ ਜਨਗਣਨਾ ਦਾ ਕੰਮ 95% ਪੂਰਾ

Ad Position 21
No active advertisement
ਅਜੀਤ ਡੈਸਕ 14-05-2026
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਐਨ. ਡੀ. ਐਮ. ਸੀ. ਅਤੇ ਦਿੱਲੀ ਕੈਂਟ ਦੇ ਇਲਾਕੇ ਵਿਚ ਜਨਗਣਨਾ ਦਾ ਕੰਮ ਤਕਰੀਬਨ ਪੂਰਾ ਹੋਣ 'ਤੇ ਪੁੱਜ ਰਿਹਾ ਹੈ | ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਇਹ ਕੰਮ 95% ਪੂਰਾ ਕਰ ਲਿਆ ਗਿਆ ਹੈ | ਬਾਕੀ ਜੋ 5% ਬਚਿਆ ਹੈ ਉਹ ਵੀ 2-4 ਦਿਨਾਂ ਦੇ ਵਿਚ ਪੂਰਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ 15 ਮਈ ਤੱਕ ਇਹ ਕੰਮ ਸਮਾਪਤ ਹੋ ਜਾਵੇਗਾ | ਜਿਹੜੇ ਮਕਾਨਾਂ ਦੀ ਸੂਚੀ ਬਣ ਚੁੱਕੀ ਹੈ ਦੇ ਬਾਹਰ ਸੀ. ਐਨ. ਐਨ. ਨੰਬਰ ਲਿਖ ਦਿੱਤਾ ਗਿਆ ਹੈ | ਜਨਗਣਨਾ ਦੇ ਸਮੇਂ ਕੁਝ ਅਜਿਹੇ ਮਕਾਨ ਵੀ ਮਿਲੇ ਜੋ ਬੰਦ ਸਨ | ਉਨ੍ਹਾਂ ਮਕਾਨਾਂ 'ਤੇ ਨੋਟਿਸ ਲਗਾ ਦਿੱਤੇ ਗਏ ਹਨ ਜਿਨ੍ਹਾਂ 'ਤੇ 15 ਮਈ ਤੱਕ ਸੰਪਰਕ ਕਰਨ ਨੂੰ ਕਿਹਾ ਗਿਆ ਹੈ | ਜਿਨ੍ਹਾਂ ਅਧਿਕਾਰੀਆਂ ਨੇ ਇਹ ਜਨਗਣਨਾ ਦਾ ਕੰਮ ਕੀਤਾ ਹੈ, ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ | ਜਿਸ ਵਿਚ ਪੁੱਛੇ ਗਏ ਕਈ ਸਵਾਲਾਂ ਦਾ ਉ ੱਤਰ ਉਨ੍ਹਾਂ ਨੂੰ ਨਹੀਂ ਮਿਲਿਆ | ਇਸ ਦੇ ਨਾਲ ਹੀ ਝੁੱਗੀ ਝੌਂਪੜੀਆਂ ਦੇ ਵਿਚ ਵੀ ਪ੍ਰੇਸ਼ਾਨੀ ਝੇਲਣੀ ਪਈ | ਵਰਨਣਯੋਗ ਹੈ ਕਿ 16 ਮਈ ਤੋਂ ਨਗਰ ਨਿਗਮ ਦੇ ਖੇਤਰਾਂ ਸਮੇਤ ਦੇਸ਼ ਭਰ ਵਿਚ ਜਨਗਣਨਾ ਦਾ ਅਗਲਾ ਚਰਨ ਸ਼ੁਰੂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਜਥੇ. ਕੁਲਦੀਪ ਸਿੰਘ ਭੋਗਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਰ. ਓ. ਨੂੰ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
Ad Position 24