23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜ਼ਰੂਰਤਮੰਦ ਮਰੀਜ਼ਾਂ ਨੂੰ ਵਧੀਆ ਇਲਾਜ ਮਿਲੇ, ਰੈਫ਼ਰ ਦੀ ਸਮੱਸਿਆ ਘੱਟ ਹੋਵੇ - ਨਵਜੋਤ ਢਿੱਲੋਂ

Ad Position 21
No active advertisement
ਅਜੀਤ ਡੈਸਕ 15-05-2026

ਟੋਹਾਣਾ, 14 ਮਈ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਦੀ ਲਗਾਤਾਰ ਵੱਧ ਰਹੀ ਆਬਾਦੀ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਹੁਣ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਮੰਗ ਤੇਜ਼ ਹੋਣ ਲੱਗੀ ਹੈ | ਸਮਾਜਸੇਵੀ ਨਵਜੋਤ ਢਿੱਲੋਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਟੋਹਾਣਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ, ਦਵਾਈਆਂ, ਮਸ਼ੀਨਾਂ, ਮੈਡੀਕਲ ਸਹੂਲਤਾਂ ਅਤੇ ਐਂਬੂਲੈਂਸ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਛੋਟੇ-ਛੋਟੇ ਮਾਮਲਿਆਂ ਵਿੱਚ ਅਗਰੋਹਾ, ਹਿਸਾਰ, ਰੋਹਤਕ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫ਼ਰ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੋਕਾਂ ਲਈ ਸਰਕਾਰੀ ਹਸਪਤਾਲ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ | ਹਰ ਕਿਸੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾ ਸਕੇ | ਕਈ ਪਰਿਵਾਰ ਇਲਾਜ ਲਈ ਆਪਣੇ ਗਹਿਣੇ ਵੇਚਣ ਜਾਂ ਘਰ ਤੱਕ ਗਿਰਵੀ ਰੱਖਣ ਲਈ ਮਜਬੂਰ ਹੋ ਜਾਂਦੇ ਹਨ | ਨਵਜੋਤ ਢਿੱਲੋਂ ਨੇ ਕਿਹਾ ਕਿ ਕਈ ਵਾਰ ਜਿਸ ਸਮੇਂ ਐਂਬੂਲੈਂਸ ਦੀ ਲੋੜ ਹੁੰਦੀ ਹੈ, ਉਸ ਵੇਲੇ ਐਂਬੂਲੈਂਸ ਕਿਸੇ ਮਰੀਜ਼ ਨੂੰ ਅਗਰੋਹਾ ਜਾਂ ਹਿਸਾਰ ਛੱਡਣ ਗਈ ਹੁੰਦੀ ਹੈ, ਜਿਸ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੀ ਵੱਧ ਰਹੀ ਲੋੜ ਨੂੰ ਦੇਖਦਿਆਂ ਸਿਹਤ ਸਹੂਲਤਾਂ ਅਤੇ ਐਂਬੂਲੈਂਸ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਟੋਹਾਣਾ ਦੇ ਹੈਲਥ ਸਿਸਟਮ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਮਿਲ ਸਕੇ ਅਤੇ ਕਿਸੇ ਵੀ ਮਰੀਜ਼ ਦੀ ਜਾਨ ਇਲਾਜ ਦੀ ਕਮੀ ਕਾਰਨ ਨਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਚੌਥਾ ਦੋਸ਼ੀ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਦੋ ਨੌਜਵਾਨ ਨਾਜਾਇਜ਼ ਅਸਲੇ੍ਹ ਸਮੇਤ ਗਿ੍ਫ਼ਤਾਰ
Ad Position 24