02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਲੱਗੇ ਆਧੁਨਿਕ ਕੈਮਰੇ

Ad Position 21
No active advertisement
ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਇੰਦਰਾ ਗਾਂਧੀ ਏਅਰ ਪੋਰਟ ਦੇ ਬਾਹਰ ਨਾਜਾਇਜ਼ ਪਾਰਕਿੰਗ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਹੁਣ ਇਕ ਤਕਨੀਕ ਦੀ ਵਰਤੋਂ ਠੀਕ ਬੈਠ ਰਹੀ ਹੈ | ਇੱਥੇ ਹੁਣ ਕਈ ਹਾਈ ਡੈਫੀਨੇਸ਼ਨ ਕੈਮਰੇ ਲਗਾਏ ਗਏ ਹਨ | ਇਨ੍ਹਾਂ ਰਾਹੀਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਗੱਡੀਆਂ ਦੇ ਈ-ਚਲਾਨ ਕੀਤੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ਦੇ ਰਸਤਿਆਂ 'ਤੇ ਗੱਡੀਆਂ ਦੀ ਗਲਤ ਪਾਰਕਿੰਗ ਯਾਤਰੀਆਂ ਦੇ ਲਈ ਟਰੈਫਿਕ ਜਾਮ ਦਾ ਕਾਰਨ ਬਨਣ ਦੇ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੀ ਖਤਰਾ ਬਣ ਸਕਦਾ ਹੈ | ਥੋੜੇ ਹੀ ਦਿਨਾਂ ਵਿਚ ਜ਼ਿਆਦਾ ਚਲਾਨ ਹੋਣ ਤੋਂ ਪਤਾ ਲੱਗਦਾ ਹੈ ਕਿ ਲੋਕ ਅਜੇ ਵੀ ਪੂਰੀ ਤਰ੍ਹਾਂ ਨਾਲ ਸੁਚੇਤ ਨਹੀਂ ਹੋਏ ਅਤੇ ਨਾਲ ਹੀ ਗੱਡੀਆਂ ਖੜ੍ਹਾਉਣ ਦੇ ਪ੍ਰਤੀ ਗੰਭੀਰ ਨਹੀਂ ਹੋਏ, ਜਿਸ ਕਰਕੇ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ |
Ad Position 22
No active advertisement
ਪਿਛਲੀ ਖ਼ਬਰ ਗਰਮੀ ਕਾਰਨ ਚਿੜੀਆਘਰ ਦੇ ਜਾਨਵਰ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਟਰਾਂਸਪੋਰਟਾਂ ਦੀ ਤਿੰਨ ਦਿਨਾ ਹੜਤਾਲ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾਈ
Ad Position 24