02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗਰਮੀ ਕਾਰਨ ਚਿੜੀਆਘਰ ਦੇ ਜਾਨਵਰ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਿੜੀਆਘਰ ਦੇ ਜਾਨਵਰ ਗਰਮੀ ਕਾਰਨ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਹ ਆਪਣੇ ਵਾੜਿਆਂ ਤੋਂ ਕੇਵਲ ਸਵੇਰੇ ਸ਼ਾਮ ਹੀ ਬਾਹਰ ਆ ਰਹੇ ਹਨ | ਬਾਕੀ ਸਮੇਂ ਅੰਦਰ ਹੀ ਤੁਬਕੇ ਰਹਿੰਦੇ ਹਨ | ਚਿੜੀਆਘਰ ਪ੍ਰਸ਼ਾਸਨ ਇਨ੍ਹਾਂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ | ਇਹ ਮੌਸਮ ਵਣਜੀਵਾਂ ਦੇ ਲਈ ਚੁਣੌਤੀ ਬਣਿਆ ਹੋਇਆ ਹੈ | ਇਨ੍ਹਾਂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਵਾਟਰ ਕੂਲਰ, ਪੱਖੇ, ਤਾਲਾਬ, ਹਰੇ ਮੈਟ ਅਤੇ ਛਾਂ ਦੀ ਵਿਵਸਥਾ ਕੀਤੀ ਗਈ ਹੈ | ਇਨ੍ਹਾਂ ਜਾਨਵਰਾਂ ਨੂੰ ਠੰਢਕ ਦੇਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ | ਇਨ੍ਹਾਂ ਨੂੰ ਧੁੱਪ ਤੋਂ ਬਚਾਉਣ ਲਈ ਹਰੇ ਰੰਗ ਦੇ ਮੈਟ ਵਿਛਾਏ ਗਏ ਹਨ | ਬਾਘ, ਸ਼ੁਤਰਮੁਰਗ ਸਮੇਤ ਹੋਰਨਾਂ ਜਾਨਵਰਾਂ ਪਾਣੀ ਦੇ ਫੁਹਾਰੇ ਮਾਰ ਕੇ ਠੰਢਾ ਵਾਤਾਵਰਣ ਬਣਾਇਆ ਜਾ ਰਿਹਾ ਹੈ | ਹਾਥੀ, ਸਫੈਦ ਬਾਘ ਤੇ ਹੋਰਨਾਂ ਨੂੰ ਵਾੜਿਆਂ ਵਿਚ ਪਾਣੀ ਦੇ ਤਾਲਾਬ ਬਣਾਉਣ ਦੇ ਨਾਲ ਇਨ੍ਹਾਂ ਨੂੰ ਦੋ-ਤਿੰਨ ਵਾਰ ਨਹਾਇਆ ਜਾ ਰਿਹਾ ਹੈ | ਹਰ ਵਾੜੇ ਵਿਚ ਵਿਸ਼ੇਸ਼ ਤੌਰ 'ਤੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ | ਚਿੜੀਆਘਰ ਵਿਚ ਥਾਂ-ਥਾਂ 'ਤੇ ਦਰੱਖਤ ਹੋਣ 'ਤੇ ਇਨ੍ਹਾਂ ਜਾਨਵਰਾਂ ਨੂੰ ਕੁਦਰਤੀ ਛਾਂ ਵੀ ਮਿਲ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਗਰਮੀ ਕਾਰਨ ਚਿੜੀਆਘਰ ਦੇ ਜਾਨਵਰ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਲੱਗੇ ਆਧੁਨਿਕ ਕੈਮਰੇ
Ad Position 24