31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੁਲਿਸ ਨੇ 10 ਘੰਟਿਆਂ 'ਚ ਚੋਰ ਫੜ ਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ

Ad Position 21
No active advertisement
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਜ਼ਿਲ੍ਹੇ ਦੇ ਥਾਣਾ ਪਾਲਮ ਦੀ ਪੁਲਿਸ ਨੇ ਇਕ ਚੋਰੀ ਦੇ ਮਾਮਲੇ ਵਿਚ ਚੋਰ ਨੂੰ 10 ਘੰਟਿਆਂ 'ਚ ਫੜ ਕੇ ਸਫਲਤਾ ਪ੍ਰਾਪਤ ਕੀਤੀ ਹੈ | ਦਿੱਲੀ ਦੇ ਰਾਜ ਨਗਰ ਪਾਰਟ-2-ਪਾਲਮ-ਪਿੰਡ ਵਿਖੇ ਇਕ ਘਰ ਵਿਚ ਚੋਰੀ ਹੋ ਗਈ ਸੀ ਅਤੇ ਚੋਰਾਂ ਨੇ ਉਸ ਘਰ ਵਿਚੋਂ 80 ਹਜ਼ਾਰ ਰੁਪਏ ਦੀ ਨਕਦੀ, ਇਕ ਚੇਨ, ਇਕ ਛੋਟਾ ਪਰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਚੋਰੀ ਕਰ ਲਈ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਕੀਤੀ ਅਤੇ ਆਪਣੇ ਸਥਾਨਕ ਖੁਫ਼ੀਆ, ਤਕਨੀਕੀ ਵਿਸ਼ਲੇਸ਼ਣ ਕੀਤਾ | ਪੁਲਿਸ ਦੀ ਟੀਮ ਨੂੰ ਫਹੀਮ ਨਾਂਅ ਦੇ ਵਿਅਕਤੀ 'ਤੇ ਸ਼ੱਕ ਹੋਇਆ | ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਘਰ 'ਚੋਂ ਚੋਰੀ ਹੋਈ ਤਾਂ ਫਹੀਮ ਉਸੇ ਘਰ 'ਚੋਂ ਬਾਹਰ ਨਿਕਲਿਆ ਸੀ | ਪੁਲਿਸ ਨੇ ਜਦੋਂ ਫਹੀਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨ ਲਿਆ ਕਿ ਇਹ ਚੋਰੀ ਉਸ ਨੇ ਹੀ ਕੀਤੀ ਹੈ ਕਿਉਂਕਿ ਉਹ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਸੀ, ਜਿਸ ਕਰਕੇ ਉਸ ਨੇ ਚੋਰੀ ਕੀਤੀ | ਪੁਲਿਸ ਹੁਣ ਕਾਨੂੰਨੀ ਕਾਰਵਾਈ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਕੁੁਝ ਇਲਾਕਿਆਂ ਵਿਚ ਪਾਣੀ ਲਈ ਮਚ ਰਹੀ ਹਾਹਾਕਾਰ ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਵੋਕੇਸ਼ਨਲ ਇੰਸਟੀਚਿਊਟ ਮਾਨਤਾ ਪ੍ਰਾਪਤ ਡਿਪਲੋਮਾ, ਡਿਗਰੀ ਅਤੇ ਮਾਸਟਰ ਪ੍ਰੋਗਰਾਮ ਪੇਸ਼ ਕਰਨਾ ਸ਼ੁਰੂ ਕਰ...
Ad Position 24