08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜੰਡੂਸਿੰਘਾ ਵਿਖੇ 'ਮੇਰੀ ਰਸੋਈ' ਯੋਜਨਾ ਤਹਿਤ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ <br/>

Ad Position 21
No active advertisement
ਅਜੀਤ ਡੈਸਕ 30-05-2026
ਚੁਗਿੱਟੀ/ਜੰਡੂਸਿੰਘਾ, 29 ਮਈ (ਨਰਿੰਦਰ ਲਾਗੂ)-ਜੰਡੂਸਿੰਘਾ ਵਿਖੇ ਵੀਰਵਾਰ ਨੂੰ ਪੰਜਾਬ ਸਰਕਾਰ ਦੀ 'ਮੇਰੀ ਰਸੋਈ' ਯੋਜਨਾ ਤਹਿਤ ਲਾਭ ਪਾਤਰੀਆਂ ਦੀਆਂ ਪਰਚੀਆਂ ਕੱਟੀਆਂ ਗਈਆਂ | ਇਹ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਕਰਤਾਰਪੁਰ ਡਾ. ਪ੍ਰਤਾਪ ਸਿੰਘ ਨੇ ਦੱਸਿਆ ਕਿ ਅੱਜ ਇਸ ਪਿੰਡ 'ਚ ਸਰਕਾਰ ਦੀ ਉਕਤ ਯੋਜਨਾ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ | ਜਿਸ ਦੇ ਮੱਦੇਨਜ਼ਰ ਹਰੇਕ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਕਿੱਟ ਵਿਚ ਚਨਾ ਦਾਲ 2 ਕਿਲੋ, ਚੀਨੀ 2 ਕਿਲੋ, ਨਮਕ 1 ਕਿਲੋ, ਹਲਦੀ ਪਾਊਡਰ 200 ਗ੍ਰਾਮ ਤੇ ਸਰ੍ਹੋਂ ਦਾ ਤੇਲ 1 ਲੀਟਰ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂਆਂ ਵਲੋਂ ਲੋਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਗੋਗੀ, ਰਾਮ ਸਰੂਪ, ਜੰਗ ਬਹਾਦਰ, ਪੰਚ ਕੁਲਵਿੰਦਰ, ਹਿੰਦਾ, ਬੀਬੀ ਤਜਿੰਦਰ ਕੌਰ ਬਲਾਕ ਪ੍ਰਧਾਨ ਵੂਮੈਨ ਸੈੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੂਈਆਂ ਟੋਲ 4 ਘੰਟੇ ਪਰਚੀ ਮੁਕਤ : ਕਿਸਾਨਾਂ ਨੇ ਉਭਾਰੇ ਐਮ.ਐਸ.ਪੀ. ਮੁਆਵਜ਼ੇ ਤੇ ਸਨਅਤੀ ਪ੍ਰਦੂਸ਼ਣ ਦੇ ਮੁੱਦੇ ਅਗਲੀ ਖ਼ਬਰ ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਅਗਵਾਈ ਹੇਠਲੀ ਹੋਵੇਗੀ-ਹਰਨਾਮਪੁਰਾ <br/>
Ad Position 24