08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਖੂਈਆਂ ਟੋਲ 4 ਘੰਟੇ ਪਰਚੀ ਮੁਕਤ : ਕਿਸਾਨਾਂ ਨੇ ਉਭਾਰੇ ਐਮ.ਐਸ.ਪੀ. ਮੁਆਵਜ਼ੇ ਤੇ ਸਨਅਤੀ ਪ੍ਰਦੂਸ਼ਣ ਦੇ ਮੁੱਦੇ

Ad Position 21
No active advertisement
ਅਜੀਤ ਡੈਸਕ 30-05-2026
ਡੱਬਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)-ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੇ ਸੱਦੇ 'ਤੇ ਅੱਜ ਡੱਬਵਾਲੀ-ਸਿਰਸਾ ਕੌਮੀ ਸ਼ਾਹ ਰਾਹ-9 'ਤੇ ਸਥਿਤ ਖੂਈਆਂ ਮਲਕਾਣਾ ਟੋਲ ਪਲਾਜ਼ਾ ਨੂੰ ਚਾਰ ਘੰਟੇ ਪਰਚੀ ਮੁਕਤ ਰੱਖ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਉਭਾਰੀਆਂ ਗਈਆਂ | ਇਸ ਦੌਰਾਨ ਐਮਐਸਪੀ, ਮੁਆਵਜ਼ੇ, ਬੀਮਾ ਕਲੇਮ, ਸਨਅਤੀ ਪ੍ਰਦੂਸ਼ਣ ਅਤੇ ਖਾਦਾਂ ਦੀ ਕਿੱਲਤ ਦੇ ਮੁੱਦੇ ਚੁੱਕੇ ਗਏ | ਕਿਸਾਨਾਂ ਨੇ ਪੰਨੀਵਾਲਾ ਰੁਲਦੂ, ਸਾਲਮਖੇੜਾ ਅਤੇ ਜਲਾਲਆਣਾ ਨੂੰ ਪੱਕੇ ਤੌਰ 'ਤੇ ਟੋਲ ਮੁਕਤ ਕਰਨ ਅਤੇ ਕਿਸਾਨ ਅੰਦੋਲਨ ਨਾਲ ਜੁੜੇ ਮੁਕੱਦਮੇ ਵਾਪਸ ਲੈਣ ਦੀ ਮੰਗ ਵੀ ਕੀਤੀ | ਧਰਨੇ ਮੌਕੇ ਡੱਬਵਾਲੀ ਹਲਕੇ ਦੇ ਕਿਸਾਨ ਆਗੂ ਮਿਠੂ ਕੰਬੋਜ, ਲਖਵਿੰਦਰ ਸਿੰਘ ਅÏਲਖ, ਐਸ.ਪੀ. ਸਿੰਘ ਮਸੀਤਾਂ, ਜਸਵੀਰ ਸਿੰਘ ਅਲੀਕਾਂ, ਭਾਈ ਅੰਮਿ੍ਤਪਾਲ ਸਿੰਘ ਅÏਢਾਂ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ, ਦੇ ਇਲਾਵਾ ਪੰਜਾਬ-ਰਾਜਸਥਾਨ ਅਤੇ ਵੱਖ-ਵੱਖ ਟੋਲ ਪਲਾਜ਼ਾ ਸੰਘਰਸ਼ ਕਮੇਟੀਆਂ ਦੇ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ, ਗੁਰਸੇਵਕ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਭੰਗੂ, ਜਸਬੀਰ ਸਿੰਘ ਝਾਮਕਾਂ, ਹਰਿਕੇਸ਼ ਖਟਕਲ ਟੋਲ ਵੀ ਪੁੱਜੇ ਹੋਏ ਸਨ | ਧਰਨੇ ਮੌਕੇ ਕਿਸਾਨ ਆਗੂਆਂ ਨੇ ਹਰਿਆਣਾ ਸਹਿਕਾਰੀ ਬੈਂਕਾਂ ਵਿੱਚ ਨਵੇਂ ਐਮਸੀਐਲ ਮੈਂਬਰ ਬਣਾਉਣ, ਡੀਏਪੀ-ਯੂਰੀਆ ਦੀ ਸਪਲਾਈ ਯਕੀਨੀ ਬਣਾਉਣ ਅਤੇ ਡੱਬਵਾਲੀ, ਕਾਲਾਂਵਾਲੀ ਤੇ ਗੋਰੀਵਾਲਾ ਖੇਤਰ ਦਾ ਖਰੀਫ-2020 ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ | ਜੰਗਲੀ ਪਸ਼ੂਆਂ ਤੋਂ ਫਸਲਾਂ ਦੀ ਰੱਖਿਆ, ਫਸਲ ਬੀਮਾ ਯੋਜਨਾ ਵਿੱਚ ਸੁਧਾਰ ਅਤੇ 2023 ਤੋਂ 2025 ਤੱਕ ਬਕਾਇਆ ਕਲੇਮ ਜਾਰੀ ਕਰਨ ਦੀ ਮੰਗ ਵੀ ਉਠਾਈ ਗਈ | ਉਨ੍ਹਾਂ ਕਿਹਾ ਕਿ ਫਸਲਾਂ 'ਤੇ ਐਮਐਸਪੀ ਗਾਰੰਟੀ ਕਾਨੂੰਨ ਬਣੇ, ਸਵਾਮੀਨਾਥਨ ਰਿਪੋਰਟ ਲਾਗੂ ਹੋਵੇ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ | ਬਿਜਲੀ ਸੋਧ ਬਿੱਲ 2025, ਸੀਡਜ਼ ਬਿੱਲ 2025 ਅਤੇ ਕਿਸਾਨ ਵਿਰੋਧੀ ਵਪਾਰ ਸਮਝੌਤੇ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਪੰਨੀਵਾਲਾ ਰੁਲਦੂ ਦੀ ਐਥੇਨੋਲ ਫੈਕਟਰੀ ਅਤੇ ਫੁੱਲੋਖਾਰੀ ਰਿਫਾਈਨਰੀ ਕਾਰਨ ਹੋ ਰਹੇ ਸਨਅਤੀ ਪ੍ਰਦੂਸ਼ਣ ਦਾ ਮਾਮਲਾ ਵੀ ਚੁੱਕਿਆ | ਕਿਸਾਨਾਂ ਨੇ ਖਰੀਫ-2025 ਮੁਆਵਜ਼ਾ, ਨਹਿਰੀ ਪਾਣੀ ਦੀ ਲਗਾਤਾਰ ਸਪਲਾਈ, ਘੱਗਰ ਦਰਿਆ ਤੇ ਨਾਲਿਆਂ ਦੀ ਸਫਾਈ, ਓਟੂ ਹੈੱਡ 'ਤੇ ਸਾਈਫਨ ਬਣਾਉਣ, ਬੈਂਕਾਂ ਵਿੱਚ ਨਕਦੀ ਦੀ ਘਾਟ ਦੂਰ ਕਰਨ ਅਤੇ ਫੱਗੂ ਮੰਡੀ ਝੋਨਾ ਘੁਟਾਲੇ ਦੇ ਮੁਲਜਮਾਂ 'ਤੇ ਕਾਰਵਾਈ ਦੀ ਮੰਗ ਕੀਤੀ | ਆਨਲਾਈਨ ਰਜਿਸਟਰੀ 'ਚ ਖਾਨਾਕਾਸ਼ਤ ਰਜਿਸਟਰੀਆਂ ਨਾ ਹੋਣ ਜਿਹੀਆਂ ਦਿੱਕਤਾਂ ਦੂਰ ਕਰਨ ਦੀ ਵੀ ਮੰਗ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਹਲਕੇ ਵਿਚ ਲਗਾਤਾਰ ਵਧ ਰਿਹਾ ਜੇ.ਜੇ.ਪੀ. ਪਰਿਵਾਰ, ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਸਮਰਥਨ ਅਗਲੀ ਖ਼ਬਰ ਜੰਡੂਸਿੰਘਾ ਵਿਖੇ 'ਮੇਰੀ ਰਸੋਈ' ਯੋਜਨਾ ਤਹਿਤ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ <br/>
Ad Position 24