03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦਿੱਲੀ ਦੀ ਮੁੱਖ ਮੰਤਰੀ ਨੇ ਕਾਂਵੜ ਸਮਿਤੀ ਦਾ ਕੀਤਾ ਪੁਨਰਗਠਨ

Ad Position 21
No active advertisement
ਅਜੀਤ ਡੈਸਕ 31-05-2026
ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਆਉਣ ਵਾਲੇ ਦਿਨਾਂ ਵਿਚ ਆ ਰਹੀ ਕਾਂਵੜ ਯਾਤਰਾ ਪ੍ਰਤੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਂਵੜ ਸਮਿਤੀ ਦਾ ਪੁਨਰਗਠਨ ਕੀਤਾ ਹੈ, ਜਿਸ ਵਿਚ ਦਿੱਲੀ ਸਰਕਾਰ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਨੂੰ ਸਮਿਤੀ ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਨਾਲ ਹੀ 5 ਵਿਧਾਇਕਾਂ ਨੂੰ ਮੈਂਬਰ ਬਣਾਇਆ ਗਿਆ ਹੈ | ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਸ਼ਿਵ ਭਗਤਾਂ ਲਈ ਹੋਰ ਵੀ ਸਹੂਲਤਾਂ ਪ੍ਰਦਾਨ ਕਰੇਗੀ ਅਤੇ ਕਾਂਵੜ ਕੈਂਪਾਂ ਪ੍ਰਤੀ ਵੀ ਮਦਦ ਕਰੇਗੀ | ਜੋ ਇਸ ਸਮਿਤੀ ਦੇ ਮੈਂਬਰ ਬਣਾਏ ਗਏ ਹਨ, ਉਨ੍ਹਾਂ ਵਿਚ ਵਿਧਾਇਕ ਅਜੇ ਮਹਾਵਰ, ਅਨਿਲ ਸ਼ਰਮਾ, ਕਰਨੈਲ ਸਿੰਘ, ਸੰਜੇ ਗੋਇਲ ਅਤੇ ਉਮੰਗ ਬਜਾਜ ਹਨ | ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਾਂਵੜ ਯਾਤਰਾ ਕੇਵਲ ਪ੍ਰੰਪਰਿਕ ਧਾਰਮਿਕ ਆਯੋਜਨ ਨਹੀਂ ਹੈ ਬਲਕਿ ਸਾਡੀ ਸੰਸਕ੍ਰਿਤ ਵਿਰਾਸਤ ਦਾ ਹਿੱਸਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਵਣ ਦੇ ਮਹੀਨੇ ਵਿਚ ਦਿੱਲੀ ਦੀਆਂ ਸੜਕਾਂ 'ਤੇ ਸ਼ਿਵ ਭਗਤਾਂ ਦਾ ਸੈਲਾਬ ਦੇਸ਼ ਦੀ ਸੰਸਕ੍ਰਿਤੀ ਤੇ ਏਕਤਾ ਦਾ ਚਿੰਨ੍ਹ ਹੈ | ਮੁੱਖ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਇਸ ਯਾਤਰਾ ਪ੍ਰਤੀ ਸਾਰੇ ਡੀ.ਐਮ., ਦਿੱਲੀ ਪੁਲਿਸ, ਲੋਕ ਨਿਰਮਾਣ ਵਿਭਾਗ ਸਵਾਸਥ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਬੈਠਕ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਪਾਰਕ ਅਤੇ ਹਰਿਆ ਭਰਿਆ ਖੇਤਰ ਸ਼ਹਿਰ ਦੀ ਪਛਾਣ ਹੈ- ਉਪ ਰਾਜਪਾਲ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਚੋਰੀ ਤੇ ਗੁੰਮ ਹੋਏ 532 ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਦਿੱਤੇ
Ad Position 24
No active advertisement