02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜ਼ਿਆਦਾ ਗਰਮੀ ਪੈਣ 'ਤੇ ਹਸਪਤਾਲਾਂ 'ਚ ਮਰੀਜ਼ਾਂ ਦੀ ਹੋਈ ਭੀੜ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਅੰਤਾਂ ਦੀ ਗਰਮੀ, ਤਪਸ਼ ਤੇ ਗਰਮ ਹਵਾਵਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ | ਦਿੱਲੀ ਦੇ ਜ਼ਿਆਦਾ ਕਰਕੇ ਸਰਕਾਰੀ ਹਸਪਤਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਡੀਹਾਈਡਰੇਸ਼ਨ, ਹੀਟ ਸਟਰੋਕ ਤੇ ਹੋਰ ਬਿਮਾਰੀਆਂ ਦੇ ਮਰੀਜ਼ ਕਾਫ਼ੀ ਗਿਣਤੀ ਵਿਚ ਪੁੱਜ ਰਹੇ ਹਨ ਅਤੇ ਪਰਚੀ ਬਣਾਉਣ ਵਾਲੀਆਂ ਖਿੜਕੀਆਂ 'ਤੇ ਸਵੇਰ ਤੋਂ ਹੀ ਭੀੜ ਜਮ੍ਹਾਂ ਹੋ ਜਾਂਦੀ ਹੈ | ਓ. ਪੀ. ਡੀ. ਦੇ ਵਿਚ ਉਲਟੀਆਂ ਹੋਣ, ਕਮਜ਼ੋਰੀ, ਬੇਹੋਸ਼ੀ, ਸਿਰ-ਗਲਾ ਦਰਦ ਆਦਿ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਹੈ | ਲੋਕਾਂ ਨੂੰ ਡਾਕਟਰ ਦੇ ਕੋਲ ਜਾਣ ਲਈ ਕਾਫੀ ਸਮਾਂ ਕਤਾਰਾਂ ਵਿਚ ਖੜ੍ਹੇ ਹੋਣਾ ਪੈਂਦਾ ਹੈ | ਇਸ ਉਪਰੰਤ ਦਵਾਈ ਲੈਣ ਦੇ ਲਈ ਲੋਕਾਂ ਨੂੰ ਲੰਬੀਆਂ ਕਤਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕੁਝ ਅਜਿਹੇ ਮਰੀਜ਼ ਵੀ ਆ ਰਹੇ ਹਨ ਜਿਨ੍ਹਾਂ ਦੇ ਨੱਕ ਵਿਚੋਂ ਖੂਨ ਆ ਰਿਹਾ ਹੈ | ਸਰੀਰ ਵਿਚ ਪਾਣੀ ਦੀ ਕਮੀ ਦੇ ਮਰੀਜ਼ ਵੀ ਆ ਰਹੇ ਹਨ | ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਬਜ਼ੁਰਗਾਂ, ਬੱਚਿਆਂ ਅਤੇ ਧੁੱਪ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੋ ਰਹੀ ਹੈ ਅਤੇ ਲੰਬਾ ਸਮਾਂ ਧੁੱਪ ਵਿਚ ਰਹਿਣ 'ਤੇ ਡੀਹਾਈਡਰੇਸ਼ਨ ਲੋਕਾਂ ਨੂੰ ਹੋ ਰਿਹਾ ਹੈ | ਡਾਕਟਰਾਂ ਨੇ ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਣ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਵਾਟਰ ਏ. ਟੀ. ਐਮ. ਲਗਾਉਣ ਦੀ ਮੰਗ ਉ ੱਠੀ ਅਗਲੀ ਖ਼ਬਰ ਪਿੰਕ ਸਮਾਰਟ ਸਹੇਲੀ ਕਾਰਡ ਨਾ ਬਣਨ 'ਤੇ ਬਾਹਰਲੇ ਰਾਜਾਂ ਦੀਆਂ ਵਿਦਿਆਰਥਣਾਂ ਪ੍ਰੇਸ਼ਾਨ
Ad Position 24