02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਜ਼ਾਦਪੁਰ ਸਬਜ਼ੀ ਮੰਡੀ ਵਿਚ ਵਾਟਰ ਏ. ਟੀ. ਐਮ. ਲਗਾਉਣ ਦੀ ਮੰਗ ਉ ੱਠੀ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ਇਥੋਂ ਦੀਆਂ ਮੰਡੀਆਂ ਵਿਚੋਂ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਅਤੇ ਇਥੇ ਰੋਜ਼ਾਨਾ ਸਬਜ਼ੀਆਂ, ਫਲ ਆਦਿ ਦੇ ਕਿੰਨੇ ਹੀ ਟਰੱਕ ਆ ਰਹੇ ਹਨ, ਪ੍ਰੰਤੂ ਇਥੇ ਪੀਣ ਵਾਲੇ ਪਾਣੀ ਦੀ ਘਾਟ ਲੋਕਾਂ ਨੂੰ ਰੜਕਦੀ ਹੈ, ਜਦੋਂਕਿ ਏਨੀ ਗਰਮੀ ਦੇ ਵਿਚ ਲੋਕਾਂ ਨੂੰ ਪਾਣ ਦੀ ਜ਼ਰੂਰਤ ਹੁੰਦੀ ਹੈ | ਇਸ ਸਬਜ਼ੀ ਮੰਡੀੇ ਵਿਚ ਕੋਈ ਵੀ ਪਿਆਉ ਨਾ ਹੋਣ ਕਰਕੇ ਲੋਕ ਇਧਰੋਂ ਉਧਰੋਂ ਪਾਣੀ ਲੈ ਕੇ ਪੀ ਰਹੇ ਹਨ | ਇਥੋਂ ਦੇ ਵਪਾਰੀਆਂ ਨੇ ਮੰਗ ਕੀਤੀ ਹੈ ਕਿ ਇਸ ਮੰਡੀ ਵਿਚ ਆਉਣ ਜਾਣ ਵਾਲੇ ਲੋਕਾਂ ਦੀ ਬਹੁਤ ਭੀੜ ਰਹਿੰਦੀ ਹੈ, ਜਿਸ ਕਰਕੇ ਮੰਡੀ ਵਿਚ ਵਾਟਰ ਏ. ਟੀ. ਐਮ. ਲਗਾਉਣ ਦੀ ਵੱਡੀ ਜ਼ਰੂਰਤ ਹੈ | ਵਪਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਦੇ ਹੋਰਨਾਂ ਥਾਵਾਂ 'ਤੇ ਵਾਟਰ ਕੂਲਰ ਲਗਾਏ ਗਏ ਹਨ ਪੰਤੂ ਆਜ਼ਾਦਪੁਰ ਦੀ ਸਬਜ਼ੀ ਮੰਡੀ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ | ਆਜ਼ਾਦਪੁਰ ਸਬਜ਼ੀ ਮੰਡੀ ਦੇ ਬਾਹਰਲੇ ਪਾਸੇ ਕੁਝ ਪਾਣੀ ਵੇਚਣ ਵਾਲਿਆਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ ਅਤੇ ਉਹ ਇਕ ਗਿਲਾਸ ਪਾਣੀ ਲਈ ਦੋ ਰੁਪਏ ਵਸੂਲ ਕਰਦੇ ਹਨ, ਜਦਕਿ ਲੋਕਾਂ ਦਾ ਇਸ ਪਾਣੀ 'ਤੇ ਜ਼ਿਆਦਾ ਵਿਸ਼ਵਾਸ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਨਮੋ-ਭਾਰਤ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵਧ ਰਹੀ ਹੈ ਸੰਖਿਆ ਅਗਲੀ ਖ਼ਬਰ ਜ਼ਿਆਦਾ ਗਰਮੀ ਪੈਣ 'ਤੇ ਹਸਪਤਾਲਾਂ 'ਚ ਮਰੀਜ਼ਾਂ ਦੀ ਹੋਈ ਭੀੜ
Ad Position 24