02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਿੱਲੀ ਪੁਲਿਸ ਨੇ ਤਿੰਨ ਇਨਾਮੀ ਲੁਟੇਰੇ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਦੇ ਡਕੈਤੀ ਮਾਮਲੇ ਵਿਚ ਤਿੰਨ ਲੋੜੀਂਦੇ ਤੇ ਇਨਾਮੀ ਲੁਟੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਦੀ ਗਿ੍ਫ਼ਤਾਰੀ ਪ੍ਰਤੀ ਪੁਲਿਸ ਨੇ 75 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ | ਇਨ੍ਹਾਂ ਲੁਟੇਰਿਆਂ ਦੇ ਨਾਂਅ ਗੁਲਸ਼ਨ ਸਿੰਘ (33) ਨਿਵਾਸੀ ਸ਼ਾਹਦਰਾ ਦਿੱਲੀ, ਸੰਜੀਵ ਉਰਫ ਸੌਰਭ ਉਰਫ ਧਰੁਵ (29) ਨਿਵਾਸੀ ਉੱਤਰ ਪ੍ਰਦੇਸ਼ ਅਤੇ ਸੰਜੇ ਉਰਫ ਰੋਹਿਤ (28) ਨਿਵਾਸੀ ਸ਼ਾਹਦਰਾ ਦਿੱਲੀ ਹਨ | ਇਸ ਮਾਮਲੇ ਪ੍ਰਤੀ ਰਾਜਸਥਾਨ ਦੀ ਪੁਲਿਸ ਅਤੇ ਦਿੱਲੀ ਪੁਲਿਸ ਦਾ ਤਾਲਮੇਲ ਬਣਿਆ | ਇਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਦੀ ਟੀਮ ਨੇ ਖੁਫੀਆ ਸਰੋਤ ਵਿਕਸਿਤ ਕਰਨ ਦੇ ਨਾਲ ਹਰ ਤਰ੍ਹਾਂ ਦੇ ਨਾਲ ਨਿਗਰਾਨੀ ਕੀਤੀ ਅਤੇ ਮੁਖਬਰਾਂ ਨੂੰ ਵੀ ਸੁਚੇਤ ਕੀਤਾ | ਦਿੱਲੀ ਪੁਲਿਸ ਦੀ ਟੀਮ ਨੂੰ ਇਨ੍ਹਾਂ ਲੁਟੇਰਿਆਂ ਦੇ ਟਿਕਾਣੇ ਪ੍ਰਤੀ ਇਕ ਗੁਪਤ ਜਾਣਕਾਰੀ ਮਿਲੀ ਕਿ ਇਹ ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਮਾਨਸਰੋਵਰ ਪਾਰਕ ਦੇ ਇਕ ਘਰ ਵਿਚ ਆਉਂਦੇ-ਜਾਂਦੇ ਹਨ | ਪੁਲਿਸ ਨੇ ਮੁਖਬਰ ਦੀ ਮਦਦ ਨਾਲ ਛਾਪਾ ਮਾਰ ਕੇ ਪਹਿਲਾਂ ਗੁਲਸ਼ਨ ਸਿੰਘ ਨੂੰ ਗਿ੍ਫ਼ਤਾਰ ਕਰਕੇ ਇਸ ਦੇ ਦੱਸਣ 'ਤੇ ਦੋ ਹੋਰ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਨਾਲ ਹੀ ਇਕ ਸਕੂਟਰੀ ਵਿਚ ਰੱਖੇ ਹਥਿਆਰ ਵੀ ਬਰਾਮਦ ਕਰ ਲਏ | ਪੁਲਿਸ ਮਾਮਲਾ ਦਰਜ ਕਰਕੇ ਇਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ਿਰਡੀ ਸਾਈਾ ਬਾਬਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਸਮੂਹ ਕੈਥਲ ਤੋਂ ਰਵਾਨਾ ਹੋਇਆ
Ad Position 24