ਮੱਖੂ, 11 ਜੂਨ (ਸੰਧੂ)-ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬੰਗਾਲੀ ਵਾਲਾ ਪੁੱਲ ਤੋਂ ਸਿੱਖ ਰਾਜ ਦੇ ਆਖ਼ਰੀ ਥੰਮ੍ਹ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਫ਼ਤਿਹਗੜ੍ਹ ਸਭਰਾ ਨੂੰ ਜਾਣ ਵਾਲੀ ਸੜਕ ਵੱਡੇ ਪੱਧਰ 'ਤੇ ਕਈ ਥਾਵਾਂ ਤੋਂ ਟੁੱਟ ਗਈ ਹੈ | ਇਹ ਸੜਕ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਨੈਸ਼ਨਲ ਹਾਈਵੇ 54 ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ ਤਾਂ ਜੋ ਸ਼ਹੀਦੀ ਅਸਥਾਨ ਨੂੰ ਆਉਣ-ਜਾਣ ਵਾਲੇ ਸ਼ਰਧਾਲੂ ਸੜਕ ਦੇ ਟੋਇਆਂ ਤੋਂ ਹੋਣ ਵਾਲੀ ਖ਼ੱਜਲ਼ ਖ਼ਰਾਬੀ ਤੋਂ ਬੱਚ ਸਕਣ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਗਾਲੀ ਵਾਲਾ ਪੁੱਲ ਨੈਸ਼ਨਲ ਹਾਈਵੇ 54 'ਤੇ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ 'ਚ ਸ਼ਹੀਦੀ ਯਾਦਗਾਰ ਸਮਰਪਿਤ ਸ਼ਹੀਦੀ ਚੌਂਕ ਬਣਾਇਆ ਜਾਵੇ |