03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰੋਹਤਕ ਵਿਖੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨਿਗਮ ਨੇ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਦੂਰ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਯਮੁਨਾਨਗਰ, 11 ਜੂਨ (ਗੁਰਦਿਆਲ ਸਿੰਘ ਨਿਮਰ)-ਰੋਹਤਕ ਵਿਖੇ ਹਾਲ ਹੀ 'ਚ ਵਾਪਰੀ ਅੱਗ ਲੱਗਣ ਦੀ ਭਿਆਨਕ ਘਟਨਾ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ | ਤੰਗ ਬਾਜ਼ਾਰਾਂ 'ਚ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਅਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਦੇ ਰਸਤੇ ਨੂੰ ਆਸਾਨ ਬਣਾਉਣ ਲਈ ਨਿਗਮ ਟੀਮਾਂ ਵਲੋਂ ਅੱਜ ਖੇੜਾ ਬਾਜ਼ਾਰ, ਕੈਂਪ ਬਾਜ਼ਾਰ, ਬੁਧੀਆ ਚੌਕ ਰੋਡ, ਬਾਰਟਨ ਬਾਜ਼ਾਰ, ਪੱਥਰਵਾਲਾ ਬਾਜ਼ਾਰ ਤੇ ਸਕੂਲ ਰੋਡ ਸਮੇਤ ਕਈ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਦੂਰ ਕਰਵਾਏ ਗਏ | ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਨਿਗਮ ਟੀਮਾਂ ਨੇ ਸ਼ਹਿਰ ਦੇ ਸਭ ਤੋਂ ਵਿਅਸਤ ਬਾਜ਼ਾਰਾਂ 'ਚ ਵਿਸ਼ਾਲ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਈ | ਇਸ ਦੌਰਾਨ ਚੀਫ਼ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਨਿਗਮ ਦੀ ਟੀਮ ਨੇ ਪਹਿਲਾਂ ਨਿਗਮ ਦੇ ਵੱਡੇ ਕਬਜ਼ ਵਿਰੋਧੀ ਵਾਹਨ ਨਾਲ ਮਾਰਕੀਟ ਦੀਆਂ ਤੰਗ ਗਲੀਆਂ ਦੀ ਹਾਲਤ ਦਾ ਮੁਆਇਨਾ ਕੀਤਾ | ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਰੁਕਾਵਟ ਪਾਉਣ ਵਾਲੇ ਨਾਜਾਇਜ਼ ਕਬਜ਼ਿਆਂ ਨੂੰ ਸਖ਼ਤੀ ਨਾਲ ਹਟਾਇਆ ਗਿਆ | ਇਸ ਮੌਕੇ ਚੀਫ਼ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਾਰਕੀਟ 'ਚ ਅੱਗ ਲੱਗਣ ਜਾਂ ਹੋਰ ਐਮਰਜੈਂਸੀ ਦੀ ਸਥਿਤੀ 'ਚ ਫਾਇਰ ਵਿਭਾਗ ਅਤੇ ਐਂਬੂਲੈਂਸ ਵਰਗੀਆਂ ਜ਼ਰੂਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਘਟਨਾ ਸਥਾਨ 'ਤੇ ਪਹੁੰਚ ਸਕਣ | ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਾਰਕੀਟ 'ਚ ਦੁਕਾਨਾਂ ਦੇ ਬਾਹਰ ਵੱਡੀ ਗਿਣਤੀ 'ਚ ਸਾਮਾਨ ਦੇ ਢੇਰ ਲੱਗਣ ਕਾਰਨ ਵੱਡੇ ਵਾਹਨ ਫਸ ਜਾਂਦੇ ਹਨ, ਜਿਸ ਨਾਲ ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ | ਇਸ ਜੋਖਮ ਨੂੰ ਘਟਾਉਣ ਲਈ ਇਹ ਵੱਡੀ ਕਾਰਵਾਈ ਲਾਗੂ ਕੀਤੀ ਗਈ ਸੀ |
ਤਿ੍ਪਾਲਾਂ ਅਤੇ ਤੰਬੂ ਹਟਾਏ ਅਤੇ ਸੜਕ ਤੋਂ ਮਿਲੀਆਂ ਵਸਤਾਂ ਨੂੰ ਜ਼ਬਤ ਕੀਤਾ
ਕਾਰਵਾਈ ਦੌਰਾਨ ਨਿਗਮ ਟੀਮ ਨੇ ਤੁਰੰਤ ਖੇੜਾ ਬਾਜ਼ਾਰ 'ਚ ਸੜਕ ਕਿਨਾਰੇ ਰੱਖੇ ਗ਼ੈਰਕਾਨੂੰਨੀ ਸਾਮਾਨ ਨੂੰ ਚੁੱਕ ਕੇ ਇਕ ਵਾਹਨ 'ਚ ਲੋਡ ਕਰਦਿਆਂ ਜ਼ਬਤ ਕਰ ਲਿਆ | ਇਸ ਤੋਂ ਇਲਾਵਾ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀਆਂ ਹੱਦਾਂ ਦੇ ਬਾਹਰ ਗ਼ੈਰ-ਕਾਨੂੰਨੀ ਤੌਰ 'ਤੇ ਤਿ੍ਪਾਲਾਂ, ਪਲਾਸਟਿਕ ਦੇ ਸ਼ੈੱਡ ਜਾਂ ਟੈਂਟ ਲਗਾਏ ਹੋਏ ਸਨ, ਉਨ੍ਹਾਂ ਨੂੰ ਮੌਕੇ 'ਤੇ ਹੀ ਹਟਾ ਦਿੱਤਾ ਗਿਆ ਅਤੇ ਸੜਕ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ | ਟੀਮ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣਾ ਸਾਮਾਨ ਦੁਬਾਰਾ ਸੜਕ 'ਤੇ ਨਾ ਰੱਖਣ |
ਵਿਵਸਥਾ ਕਾਇਮ ਰੱਖਣ 'ਚ ਸਹਿਯੋਗ ਦੀ ਕੀਤੀ ਮੰਗ
ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਸ਼ਹਿਰ ਦੀਆਂ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਅਤੇ ਦੁਕਾਨਦਾਰਾਂ ਨੂੰ ਇਸ ਕਾਰਵਾਈ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਨਿਰਧਾਰਤ ਸੀਮਾਵਾਂ ਦੇ ਅੰਦਰ ਹੀ ਰੱਖਣ | ਉਨ੍ਹਾਂ ਕਿਹਾ ਕਿ ਸੜਕਾਂ ਅਤੇ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ ਹੋਣ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਬਲਕਿ ਕਿਸੇ ਵੱਡੀ ਦੁਰਘਟਨਾ ਦੀ ਸਥਿਤੀ 'ਚ ਰਾਹਤ ਕਾਰਜਾਂ 'ਚ ਵੀ ਵੱਡੀ ਰੁਕਾਵਟ ਪੈਦਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ 'ਚ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ 'ਚ ਚਲਾਨ ਅਤੇ ਜ਼ਬਤ ਕਰਨ ਦੀ ਕਾਰਵਾਈ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਜਲਦ ਬਣਾਈ ਜਾਵੇ-ਢਿੱਲੋਂ ਅਗਲੀ ਖ਼ਬਰ ਹਰਿਆਣਾ 'ਚ ਵਿਸ਼ੇਸ਼ ਗਹਿਣ ਪੁਨਰ ਨਿਰੀਖਣ-2026 ਦੇ ਸਫ਼ਲ ਲਾਗੂ ਕਰਨ ਲਈ ਚੋਣ ਅਮਲੇ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ-ਏ....
Ad Position 24