31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਓਵਰਫਲੋ ਹੋਈ ਡੱਬਵਾਲੀ ਡਿਸਟ੍ਰੀਬਿਊਟਰੀ ਨੂੰ ਕਿਸਾਨਾਂ ਨੇ ਟੁੱਟਣ ਤੋਂ ਬਚਾਇਆ

Ad Position 21
No active advertisement
ਪਿੰਡ ਸਾਂਵਤਖੇੜਾ ਕੋਲ ਓਵਰਫਲੋ ਹੋਈ ਨਹਿਰ ਦਾ ਪਾਣੀ ਦਿਖਾਉਂਦੇ ਕਿਸਾਨ ਅਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਪੁਲ 'ਚ ਫਸਿਆ ਮਲਬਾ ਕੱਢਦੇ ਕਿਸਾਨ | ਤਸਵੀਰਾਂ: ਪੰਨੀਵਾਲੀਆ<br/> 15-06-2026

ਕਿਸਾਨਾਂ ਵਲੋਂ ਡਿਸਟ੍ਰੀਬਿਊਟਰੀ ਦਾ ਪੁਲ ਚੌੜਾ ਕਰਨ ਦੀ ਮੰਗ
ਕਾਲਾਂਵਾਲੀ/ਸਿਰਸਾ, 14 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤੀ ਦੀ ਡੱਬਵਾਲੀ ਡਿਸਟ੍ਰੀਬਿਊਟਰੀ ਦੇ ਤੰਗ ਪੁਲ ਵਿੱਚ ਘਾਹ ਫੂਸ ਫਸਣ ਕਰਕੇ ਇਹ ਡਿਸਟ੍ਰੀਬਿਊਟਰੀ ਓਵਰਫਲੋ ਹੋ ਗਈ | ਇਹ ਤੰਗ ਪੁਲ ਰਾਸ਼ਟਰੀ ਰਾਜ ਮਾਰਗ 9 'ਤੇ ਡੱਬਵਾਲੀ-ਸਿਰਸਾ ਸੜਕ 'ਤੇ ਪਿੰਡ ਸਾਂਵਤਖੇੜਾ ਦੇ ਕੋਲ ਹੈ | ਪਾਣੀ ਦੇ ਨਾਲ ਡਿਸਟ੍ਰੀਬਿਊਟਰੀ ਵਿੱਚ ਵਗਦਾ ਮਲਬਾ ਤੰਗ ਪੁਲ ਵਿੱਚ ਫਸ ਗਿਆ | ਰੁਕਾਵਟ ਕਾਰਨ ਡਿਸਟ੍ਰੀਬਿਊਟਰੀ ਪੁਲ ਦੇ ਨੇੜੇ ਓਵਰਫਲੋ ਹੋ ਗਈ ਜਿਸ ਨਾਲ ਇਸ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ | ਜਦੋਂ ਇਸ ਦੀ ਸੂਚਨਾ ਪਿੰਡ ਮਸੀਤਾਂ ਦੇ ਕਿਸਾਨਾਂ ਨੂੰ ਮਿਲੀ ਤਾਂ ਕਿਸਾਨ ਸਰਵਜੀਤ ਸਿੰਘ ਮਸੀਤਾਂ, ਸਾਂਵਤਖੇੜਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਅਤੇ ਮਸੀਤਾਂ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਦਲੇਹ ਮੌਕੇ 'ਤੇ ਪਹੁੰਚੇ | ਕਿਸਾਨਾਂ ਨੇ ਮਲਬੇ ਨੂੰ ਹਟਾਉਣ ਲਈ ਇੱਕ ਜੇਸੀਬੀ ਬੁਲਾਈ ਜਿਸ ਨਾਲ ਤੰਗ ਪੁਲ 'ਚ ਫਸੇ ਮਲਬੇ ਨੂੰ ਕੱਢਿਆ ਗਿਆ | ਜਿਸ ਕਰਕੇ ਇਸ ਨਹਿਰ ਦੇ ਟੁੱਟਣ ਤੋਂ ਬਚਾਅ ਹੋ ਗਿਆ | ਕਿਸਾਨਾਂ ਦੇ ਅਨੁਸਾਰ ਨਹਿਰ ਦੀ ਸਮਰੱਥਾ 200 ਕਿਊਸਿਕ ਹੈ, ਰਾਸ਼ਟਰੀ ਰਾਜ ਮਾਰਗ ਦੇ ਹੇਠਾਂ ਪੁਲ ਕਾਫ਼ੀ ਤੰਗ ਹੈ | ਕਿਸਾਨਾਂ ਨੇ ਕਿਹਾ ਜਦੋਂ ਨਹਿਰ ਨਵੀਂ ਬਣਾਈ ਗਈ ਸੀ ਤਾਂ ਪੁਲ ਦੇ ਹਿੱਸੇ ਨੂੰ ਦੁਬਾਰਾ ਨਹੀਂ ਬਣਾਇਆ ਗਿਆ | ਜਿਸ ਕਰਕੇ ਇਸ ਤੰਗ ਪੁਲ ਵਿੱਚ ਥੋੜ੍ਹਾ ਜਿਹਾ ਘਾਹ ਫੂਸ ਫਸ ਜਾਣ ਕਰਕੇ ਇਹ ਬੰਦ ਹੋ ਜਾਂਦਾ ਹੈ | ਜਿਸ ਕਰਕੇ ਸੜਕ ਉਪਰ ਪਾਣੀ ਆ ਜਾਂਦਾ ਹੈ ਅਤੇ ਸੜਕ ਵਿੱਚ ਵੀ ਟੋਏ ਪੈ ਜਾਂਦੇ ਹਨ | ਕਿਸਾਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਉਹਨਾਂ ਡੱਬਵਾਲੀ ਦੇ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਹਨਾਂ ਕਿਹਾ ਕਿ ਰਾਸ਼ਟਰੀ ਰਾਜ ਮਾਰਗ 9 'ਤੇ ਇਹਨਾਂ ਦਿਨਾਂ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ | ਇਸ ਦੌਰਾਨ ਹੀ ਇਸ ਪੁਲ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਜੋ ਇਸ ਡਿਸਟ੍ਰੀਬਿਊਟਰੀ ਵਿੱਚ ਪਾਣੀ ਦਾ ਪ੍ਰਵਾਹ ਸਹੀ ਰੂਪ ਵਿੱਚ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਨਵੀਂ ਕੰਪਨੀ ਹਰਿਆਣਾ ਐਗਰੀ ਡਿਸਕੌਮ ਬਣਾਉਣ ਅਤੇ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਅਗਲੀ ਖ਼ਬਰ ਯੁਵਾ ਸ਼ਕਤੀ ਕਲੱਬ ਵਲੋਂ ਰਾਮਬਾਗ ਲਈ ਫ਼ਰਿਜ ਭੇਟ <br/>
Ad Position 24