30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਉਮੀਦ ਚੈਰੀਟੇਬਲ ਟਰੱਸਟ ਨੇ ਖੂਨਦਾਨ ਕੈਂਪ ਲਗਾ ਕੇ ਮਨਾਇਆ ਸਥਾਪਨਾ ਦਿਵਸ <br/>

Ad Position 21
No active advertisement
ਉਮੀਦ ਚੈਰੀਟੇਬਲ ਟਰੱਸਟ ਟੋਹਾਣਾ ਵਲੋਂ ਆਪਣਾ ਸਥਾਪਨਾ ਦਿਵਸ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 15-06-2026
ਟੋਹਾਣਾ, 14 ਜੂਨ (ਮਨਜੀਤ ਸਿੰਘ) - ਉਮੀਦ ਚੈਰੀਟੇਬਲ ਟਰੱਸਟ ਟੋਹਾਣਾ ਵਲੋਂ ਆਪਣਾ ਸਥਾਪਨਾ ਦਿਵਸ ਅਤੇ ਵਿਸ਼ਵ ਰਕਤਦਾਤਾ ਦਿਵਸ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ | ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਪਹੁੰਚ ਕੇ ਖੂਨਦਾਨ ਕੀਤਾ ਅਤੇ ਖੂਨਦਾਨ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਕਰਾਰ ਦਿੱਤਾ | ਇਸ ਮੌਕੇ ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਨੇ ਕਿਹਾ ਕਿ ਵਿਸ਼ਵ ਰਕਤਦਾਤਾ ਦਿਵਸ ਸਾਨੂੰ ਰਲ-ਮਿਲ ਕੇ ਖੂਨਦਾਨ ਕਰਨ ਅਤੇ ਖੂਨਦਾਨੀਆਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਕਿਹਾ ਕਿ ਦੁਨੀਆ ਦੀ ਹਰ ਵਸਤੂ ਫੈਕਟਰੀਆਂ ਵਿੱਚ ਬਣ ਸਕਦੀ ਹੈ, ਪਰ ਖੂਨ ਅਜਿਹੀ ਅਨਮੋਲ ਦਾਤ ਹੈ ਜੋ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਕੀਤੀ ਜਾ ਸਕਦੀ | ਇਹ ਸਿਰਫ਼ ਇਨਸਾਨ ਹੀ ਦਾਨ ਦੇ ਰੂਪ ਵਿੱਚ ਦੇ ਸਕਦਾ ਹੈ, ਜਿਸ ਨਾਲ ਅਣਗਿਣਤ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਡਾ. ਸ਼ਿਵ ਸਚਦੇਵਾ ਨੇ ਥੈਲੇਸੀਮੀਆ ਪੀੜਤ ਬੱਚਿਆਂ ਦੀ ਸੇਵਾ ਕਰਨ ਵਾਲੀ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਗਮ ਬਲੱਡ ਬੈਂਕ ਵਲੋਂ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਮੁਫ਼ਤ ਖੂਨ ਮੁਹੱਈਆ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਸੰਗਮ ਹਸਪਤਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਤਪਾਲ ਨਨਹੇੜੀ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ | ਉਮੀਦ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਲੱਕੀ ਗਰੋਵਰ ਅਤੇ ਸੰਨੀ ਮਹਿਤਾ ਦੇ ਯੋਗ ਯਤਨਾਂ ਸਦਕਾ ਆਯੋਜਿਤ ਇਸ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਪਹੁੰਚ ਕੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਤਪਾਲ ਨਨਹੇੜੀ ਪ੍ਰਧਾਨ ਸੰਗਮ ਹਸਪਤਾਲ ਚੈਰੀਟੇਬਲ ਟਰੱਸਟ ਨੇ ਕਿਹਾ ਕਿ ਸਮੇਂ-ਸਮੇਂ 'ਤੇ ਨੈਗੇਟਿਵ ਬਲੱਡ ਗਰੁੱਪਾਂ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ ਅਤੇ ਐਮਰਜੈਂਸੀ ਦੌਰਾਨ ਇਹ ਖੂਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ | ਉਨ੍ਹਾਂ ਨੈਗੇਟਿਵ ਬਲੱਡ ਗਰੁੱਪ ਵਾਲੇ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ 'ਤੇ ਖੂਨਦਾਨ ਕਰਕੇ ਆਪਣੇ ਆਪ ਨੂੰ ਬਲੱਡ ਬੈਂਕਾਂ ਨਾਲ ਜੋੜ ਕੇ ਰੱਖਣ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ | ਖੂਨਦਾਨ ਕੈਂਪ ਦੌਰਾਨ ਸਮਾਜ ਸੇਵਾ, ਮਨੁੱਖਤਾ ਅਤੇ ਖ਼ੂਨਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੋ ਦਿਨਾਂ ਤੋਂ ਬਿਜਲੀ-ਪਾਣੀ ਦੀ ਕਿਲਤ ਕਾਰਨ ਭੜਕੇ ਟੋਹਾਣਾ ਵਾਸੀ- ਚੰਡੀਗੜ੍ਹ ਰੋਡ ਜਾਮ ਕਰਕੇ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਨਵੀਂ ਕੰਪਨੀ ਹਰਿਆਣਾ ਐਗਰੀ ਡਿਸਕੌਮ ਬਣਾਉਣ ਅਤੇ ਸਮਾਰਟ ਮੀਟਰ ਲਗਾਉਣ ਦਾ ਵਿਰੋਧ
Ad Position 24