ਟੋਹਾਣਾ, 15 ਜੂਨ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਦੀ ਮਾਸਿਕ ਮੀਟਿੰਗ 16 ਜੂਨ 2026, ਦਿਨ ਮੰਗਲਵਾਰ ਨੂੰ ਭਾਟੀਆ ਧਰਮਸ਼ਾਲਾ (ਨਹਿਰ ਕਿਨਾਰੇ) ਟੋਹਾਣਾ ਵਿਖੇ ਹੋਵੇਗੀ | ਇਹ ਜਾਣਕਾਰੀ ਟਰੱਸਟ ਦੇ ਅਹੁਦੇਦਾਰਾਂ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ, ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਨ ਅਰੋੜਾ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਟਰੱਸਟ ਨਾਲ ਜੁੜੇ ਸਾਰੇ ਸਵਾਸਥ ਮਿੱਤਰਾਂ ਨੂੰ ਮੀਟਿੰਗ 'ਚ ਆਪਣੇ ਡਰੈੱਸ ਕੋਡ (ਸਫੇਦ ਕਮੀਜ਼, ਡਾਰਕ ਪੈਂਟ ਅਤੇ ਟਰੱਸਟ ਦਾ ਆਈ ਕਾਰਡ) ਵਿੱਚ ਸਮੇਂ ਸਿਰ ਪਹੁੰਚ ਕੇ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ | ਟਰੱਸਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਮੈਂਬਰ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਲੋੜ ਪੈਣ 'ਤੇ ਪ੍ਰਦੇਸ਼ ਅਤੇ ਜ਼ਿਲ੍ਹਾ ਕਾਰਜਕਾਰਨੀ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ | ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰਾਕੇਸ਼ ਕੁਮਾਰ (ਐਮ.ਬੀ.ਬੀ.ਐਸ, ਐਮ.ਡੀ.), ਡਾ. ਅਰਚਨਾ (ਐਮ.ਬੀ.ਬੀ.ਐਸ, ਐਮ.ਡੀ. ਸਕਿਨ) ਜੈਪੁਰ ਕਿ੍ਟੀਕਲ ਕੇਅਰ ਐਂਡ ਸਕਿਨ ਸੈਂਟਰ, ਟੋਹਾਣਾ ਅਤੇ ਡਾ. ਰਾਹੁਲ ਕੁਮਾਰ (ਐਮ.ਐਸ.) ਪਾਰੁਲ ਹਸਪਤਾਲ, ਮੈਡੀਕਲ ਇਨਕਲੇਵ ਟੋਹਾਣਾ ਸ਼ਿਰਕਤ ਕਰਨਗੇ | ਮੀਟਿੰਗ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ | ਟਰੱਸਟ ਵੱਲੋਂ ਸਾਰੇ ਬਲਾਕਾਂ ਦੇ ਅਨੁਭਵੀ ਸਵਾਸਥ ਮਿੱਤਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ, ਜ਼ਿਲ੍ਹਾ ਪ੍ਰਧਾਨ ਡਾ: ਜਗਮੋਹਨ ਅਰੋੜਾ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਨੇ ਸਮੂਹ ਮੈਂਬਰਾਂ ਨੂੰ ਮੀਟਿੰਗ ਦੀ ਸਫਲਤਾ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ |