ਇੰਦÏਰਖਰਬ 15 ਜੂਨ (ਰਤਨਜੀਤ ਸਿੰਘ ਸ਼ੈਰੀ)-ਮੱਧ ਪ੍ਰਦੇਸ਼ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਗੁਰਦੁਆਰਾ ਗੁਰੂ ਅਮਰਦਾਸ ਜੀ ਪ੍ਰਤਾਪ ਨਗਰ ਦੇ ਸਹਿਯੋਗ ਨਾਲ ਆਯੋਜਿਤ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਗੁਰੂ ਅਮਰ ਦਾਸ ਹਾਲ ਵਿਖੇ ਧਾਰਮਿਕ ਅਤੇ ਉਤਸ਼ਾਹਪੂਰਨ ਮਾਹÏਲ ਵਿੱਚ ਹੋਈ¢ ਸਵਰਗੀ ਸਰਦਾਰ ਗੁਰਨਾਮ ਸਿੰਘ ਡੰਗ ਦੀ ਯਾਦ ਨੂੰ ਸਮਰਪਿਤ ਇਸ ਕੈਂਪ ਵਿੱਚ ਲਗਭਗ 400 ਬੱਚਿਆਂ ਨੇ ਭਾਗ ਲੈ ਕੇ ਗੁਰਮਤਿ, ਸਿੱਖ ਇਤਿਹਾਸਅਤੇ ਸਿੱਖ ਜੀਵਨ ਮੁੱਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ¢ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੱਧ ਪ੍ਰਦੇਸ਼ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਸ. ਹਰਪਾਲ ਸਿੰਘ ਮੋਨੂੰ ਭਾਟੀਆ ਨੇ ਕਿਹਾ ਕਿ ਪਨੀਰੀ ਦੀ ਸੰਭਾਲ ਕਰਨਾ ਭਾਵ ਸਿੱਖ ਪੰਥਦੀਆਂ ਜੜ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ¢ ਆਓ, ਅਸੀਂ ਆਪਣੀ ਪਨੀਰੀ ਨੂੰ ਸੰਭਾਲੀਏ ਅਤੇ ਗੁਰਸਿੱਖੀ ਨਾਲ ਜੋੜੀਏ¢ ਇਸ ਮÏਕੇ ਗੁਰਦੁਆਰਾ ਗੁਰੂ ਅਮਰਦਾਸ ਜੀ ਪ੍ਰਤਾਪਨਗਰ ਕਮੇਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਬੱਗਾ ਨੇ ਵੀ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕੈਂਪ ਦੀ ਮਹੱਤਤਾ ਉਜਾਗਰ ਕੀਤੀ¢ ਕੈਂਪ ਦÏਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਸ਼ੇਸ਼ਅਗਿਆ ਅਤੇ ਧਾਰਮਿਕ ਵਿਦਵਾਨਾਂ ਨੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਪ੍ਰਦਾਨ ਕੀਤੀ¢ ਸਮਾਪਤੀ ਸਮਾਗਮ ਦÏਰਾਨ ਗਿਆਨੀ ਸਤਨਾਮ ਸਿੰਘ (ਫਤਿਹਗੜ੍ਹ ਸਾਹਿਬ), ਗਿਆਨੀ ਜਸਵੀਰ ਸਿੰਘ ਰਾਣਾ (ਖੰਡਵਾ), ਗਿਆਨੀ ਹਰਮੀਤ ਸਿੰਘ (ਜੰਮੂ), ਗਿਆਨੀ ਬਲਵਿੰਦਰ ਸਿੰਘ (ਅਸ਼ੋਕਨਗਰ), ਗਿਆਨੀ ਵਿਜੇਪਾਲ ਸਿੰਘ (ਜਬਲਪੁਰ), ਡਾ. ਚਰਨਜੀਤ ਕÏਰ (ਭੋਪਾਲ), ਸ. ਬਲਜੀਤ ਸਿੰਘ (ਭਿਲਾਈ), ਕਰਨਲ ਅਵਤਾਰ ਸਿੰਘ ਅਤੇ ਸ. ਬਰਜਿੰਦਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ¢ਇਸ ਦੇ ਨਾਲ ਹੀ ਭਾਈ ਮੰਝ ਸੇਵਕ ਜੱਥਾ ਅਤੇ ਕੈਂਪ ਦੀ ਸਫਲਤਾ ਲਈ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਕੈਂਪ ਦੀ ਇੱਕ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਕੈਂਪ ਦੌਰਾਨ ਸ਼ਾਮਿਲ 43 ਬੱਚਿਆਂ ਨੇ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣਨ ਦੇ ਜੀਵਨ ਦਾ ਆਗਾਜ਼ ਕੀਤਾ¢ ਕੈਂਪ ਦÏਰਾਨ ਗੁਰਮਤਿ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਇਨਾਮ ਵੰਡੇ ਗਏ¢ਇਸ ਮÏਕੇ ਮੱਧ ਪ੍ਰਦੇਸ਼ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਕਮੇਟੀ ਦੇ ਸ. ਇਕਬਾਲ ਸਿੰਘ ਗਾਂਧੀ , ਸ ਪਿ੍ਤਪਾਲ ਸਿੰਘ ਭਾਟੀਆ ,ਸਤਵੀਰ ਸਿੰਘ ਛਾਬੜਾ ,ਸ ਅਵਤਾਰ ਸਿੰਘ ਸੈਣੀ ਅਤੇ ਸ. ਇੰਦਰਜੀਤ ਸਿੰਘ ਖਨੂਜਾ,ਜਸਬੀਰ ਸਿੰਘ ਹੋਰਾ ਸਮੇਤ ਹੋਰ ਅਹੁਦੇਦਾਰ ਅਤੇ ਸੰਗਤਾਂ ਹਾਜ਼ਰ ਸਨ¢ ਸਟੇਜ ਸਕੱਤਰ ਦੀ ਸੇਵਾ ਸ. ਸੁਰਜੀਤ ਸਿੰਘ ਟੁੱਟੇਜਾ ਨੇ ਬਾਖੂਬੀ ਨਿਭਾਈ ਜਦ ਕਿ ਕੈਂਪ ਕੋਆਰਡੀਨੇਟਰ ਸ. ਸੁਰਿੰਦਰਪਾਲ ਸਿੰਘ ਨੇ ਸਮੂਹ ਕੈਂਪਰਾਂ, ਵਿਦਵਾਨਾਂ, ਸੇਵਾਦਾਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਪ੍ਰਗਟ ਕੀਤਾ¢