ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨਾਲੇ ਦੀ ਸਫ਼ਾਈ ਪ੍ਰਤੀ ਸਥਾਨਿਕ ਲੋਕਾਂ ਨੇ ਕੀਤੀ ਅਪੀਲ <br/>

Ad Position 21
No active advertisement
ਅਜੀਤ ਡੈਸਕ 16-06-2026
ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹਰ ਸਾਲ ਬਾਰਿਸ਼ਾਂ ਵਿਚ ਅਨੇਕਾਂ ਥਾਵਾਂ 'ਤੇ ਪਾਣੀ ਭਰ ਜਾਣ 'ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ | ਬਾਰਿਸ਼ਾਂ ਤੋਂ ਪਹਿਲਾਂ ਦਿੱਲੀ ਵਿਚ ਸਾਰੇ ਪਾਣੀ ਦੇ ਨਾਲਿਆਂ ਦੀ ਸਫ਼ਾਈ ਪ੍ਰਤੀ ਬਿਆਨ ਤਾਂ ਆਉਂਦੇ ਹਨ ਪਰੰਤੂ ਸਫ਼ਾਈ ਪੂਰੀ ਤਰ੍ਹਾਂ ਨਾ ਹੋਣ 'ਤੇ ਪਾਣੀ ਨਾਲਿਆਂ ਤੋਂ ਬਾਹਰ ਆਉਣ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਜਾਂਦਾ ਹੈ | ਇਸ ਸਾਲ ਵੀ ਨਾਲਿਆਂ ਦੀ ਸਫ਼ਾਈ ਦਾ 90 ਪ੍ਰਤੀਸ਼ਤ ਤੋਂ ਉਪਰ ਸਾਫ ਹੋਣ ਪ੍ਰਤੀ ਬਿਆਨ ਆ ਰਹੇ ਹਨ | ਦਿੱਲੀ ਦੇ ਘਨੱਈਆ ਨਗਰ ਮੈਟਰੋ ਸਟੇਸ਼ਨ ਦੇ ਕੋਲ ਨਾਲੇ ਦੀ ਅਜੇ ਤੱਕ ਕੋਈ ਸਫ਼ਾਈ ਨਹੀਂ ਹੋਈ | ਲੋਕਾਂ ਦਾ ਕਹਿਣਾ ਹੈ ਕਿ ਨਾਲੇ ਵਿਚ ਪਲਾਸਟਿਕ ਦੀਆਂ ਥੈਲੀਆਂ, ਕਾਗਜ਼ ਦੀਆਂ ਪਲੇਟਾਂ, ਗਲਾਸ ਤੇ ਹੋਰ ਸਾਮਾਨ ਭਰਿਆ ਪਿਆ ਹੈ | ਇਹ ਨਾਲਾ ਕਾਫੀ ਡੂੰਘਾ ਹੈ ਅਤੇ ਇਥੋਂ ਬਦਬੂ ਵੀ ਆਉਂਦੀ ਹੈ | ਇਥੋਂ ਦੇ ਸਥਾਨਿਕ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਉਸ ਸਮੇਂ ਨਾਲੇ ਵਿਚ ਪਾਣੀ ਭਰ ਜਾਣ 'ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਵੇਗਾ | ਉਨ੍ਹਾਂ ਨੇ ਸਰਕਾਰ ਤੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਨਾਲੇ ਦੀ ਸਫ਼ਾਈ ਕਰਵਾਉਣ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ |

Ad Position 22
No active advertisement
ਪਿਛਲੀ ਖ਼ਬਰ ਰਾਜੌਰੀ ਗਾਰਡਨ ਕਮੇਟੀ ਵੇਲੋਂ ਨਿੱਤਨੇਮ ਕਲਾਸ ਦੇ ਬੱਚਿਆਂ ਦਾ ਸਨਮਾਨ,ਵੰਡੇ ਇਨਾਮ <br/> ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਬੱਚਿਆਂ ਨੂੰ ਦਿੱਤੀ ਮਾਂ-ਬੋਲੀ ਪੰਜਾਬੀ ਦੀ ਸਿਖਲਾਈ <br/>
Ad Position 24
No active advertisement