ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜੇਕਰ ਕਿਤੇ ਵੀ ਬਾਰਿਸ਼ ਦਾ ਪਾਣੀ ਭਰੇਗਾ ਤਾਂ ਲੋਕਲ ਅਫ਼ਸਰ ’ਤੇ ਹੋਵੇਗੀ ਕਾਰਵਾਈ

Ad Position 21
No active advertisement
ਅਜੀਤ ਡੈਸਕ 20-06-2026
ਨਵੀਂ ਦਿੱਲੀ, 19 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਮੌਨਸੂਨ ਪ੍ਰਤੀ ਦਿੱਲੀ ਸਰਕਾਰ ਨੇ ਵੀ ਆਪਣੀ ਤਿਆਰੀ ਕੀਤੀ ਹੈ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ‘ਫਲੱਡ ਕੰਟਰੋਲ ਆਰਡਰ-2026’ ਜਾਰੀ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੇਕਰ ਦਿੱਲੀ ਵਿਚ ਕਿਤੇ ਵੀ ਪਾਣੀ ਭਰੇਗਾ ਤਾਂ ਸੰਬੰਧਿਤ ਨੋਡਲ ਅਧਿਕਾਰੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਵਲੋਂ ਕੀਤੀ ਗਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਕਰਨ ਦੇ ਨਾਲ ਸੰਬੰਧਿਤ ਵਿਭਾਗਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਪਾਣੀ ਦੇ ਭਰ ਜਾਣ ਦੀ ਸਥਿਤੀ ਪ੍ਰਤੀ ਕੇਂਦਰੀ ਹੜ੍ਹ ਨਿਰੰਤਰਣ ਕੇਂਦਰ ਵੀ ਚਾਲੂ ਕਰ ਦਿੱਤਾ ਗਿਆ ਹੈ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ ਅਤੇ ਨਾਲ ਹੀ ਜ਼ਰੂਰਤ ਪੈਣ ’ਤੇ ਐਨ.ਡੀ.ਆਰ.ਐਫ. ਵੀ ਮਦਦ ਲਈ ਤਿਆਰ ਹੋਵੇਗੀ। ਸਥਿਤੀ ਦੇ ਨਾਲ ਨਿਪਟਣ ਲਈ ਕਿਸ਼ਤੀਆਂ ਦੀ ਤਾਇਨਾਤੀ ਤੋਂ ਇਲਾਵਾ ਰੈਸਕਿਉ ਆਪ੍ਰੇਸ਼ਨ ਦੀਆਂ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਹਨ। ਇਸ ਲਈ 41 ਕਿਸ਼ਤੀਆਂ, 31 ਮੋਟਰ ਬੋਟ ਇੰਜਨ ਅਤੇ 12 ਬੋਟ ਕੈਰਿਜ਼ ਟਰਾਲੀਆਂ ਵੀ ਮੌਜੂਦ ਰਹਿਣਗੀਆਂ। ਪਾਣੀ ਭਰ ਜਾਣ ਦੀ ਸਥਿਤੀ ਦੇ ਨਾਲ ਨਿਪਟਣ ਅਤੇ ਨਿਗਰਾਨੀ ਲਈ ਦਿੱਲੀ ਸਰਕਾਰ ਦੇ ਮੰਤਰੀਆਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਵਰਨਣਯੋਗ ਹੈ ਕਿ ਹਰ ਸਾਲ ਬਾਰਿਸ਼ਾਂ ਦਾ ਪਾਣੀ ਭਰ ਜਾਣ ਨਾਲ ਕਈ ਇਲਾਕਿਆਂ ਵਿਚ ਇੰਨਾ ਪਾਣੀ ਭਰ ਜਾਂਦਾ ਹੈ ਕਿ ਆਵਾਜਾਈ ਬਿਲਕੁੱਲ ਠੱਪ ਹੋ ਜਾਂਦੀ ਹੈ ਅਤੇ ਨਾਲ ਹੀ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ‘ਡਬਲ ਇੰਜਣ’ ਸਰਕਾਰ ਦੀ ਉਡੀਕ ਕਰ ਰਹੇ ਹਨ, ਸੂਬੇ ਦੇ ਵਿਕਾਸ ਲਈ ਭਾਜਪਾ ਹੀ ਬਦਲ- ਹਰਿਮੰਦਰ ਜੱਸੀ ਅਗਲੀ ਖ਼ਬਰ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਲਗਾਈ ਟਰਾਂਸਲਾਇਟ ਚਿੱਤਰ ਪ੍ਰਦਰਸ਼ਨੀ
Ad Position 24
No active advertisement