15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਟੋਹਾਣਾ ਦੀ ਬਖ਼ਸ਼ੀ ਗਲੀ ਵਿਚ ਸੀਵਰੇਜ ਤੇ ਪਾਣੀ ਸਪਲਾਈ ਦੀ ਲੀਕੇਜ ਕਾਰਨ ਘਰਾਂ ਵਿਚ ਪੈ ਰਹੀਆਂ ਤਰੇੜਾਂ ਗਲੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੀਤੀ ਤੁਰੰਤ ਹੱਲ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਟੋਹਾਣਾ, 29 ਜੂਨ (ਮਨਜੀਤ ਸਿੰਘ) - ਟੋਹਾਣਾ ਦੀ ਬਖ਼ਸ਼ੀ ਗਲੀ ਦੇ ਵਸਨੀਕ ਇਨ੍ਹਾਂ ਦਿਨਾਂ ਸੀਵਰੇਜ ਅਤੇ ਪਾਣੀ ਸਪਲਾਈ ਦੀ ਲੀਕੇਜ ਨਾਲ ਜੁੜੀ ਸਮੱਸਿਆ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਗਲੀ ਵਾਸੀਆਂ ਦਾ ਦੋਸ਼ ਹੈ ਕਿ ਲੰਬੇ ਸਮੇਂ ਤੋਂ ਸੀਵਰੇਜ ਅਤੇ ਵਾਟਰ ਸਪਲਾਈ ਵਿੱਚ ਨੁਕਸ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਅਤੇ ਫ਼ਰਸ਼ਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਮਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬਖਸ਼ੀ ਗਲੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਿਭਾਗ ਵੱਲੋਂ ਗਲੀ ਪੁੱਟੀ ਹੋਈ ਹੈ, ਪਰ ਇਸ ਦੀ ਮੁੜ ਉਸਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੱਸਿਆ ਸਬੰਧੀ ਪਬਲਿਕ ਹੈਲਥ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ। ਐਕਸੀਐਨ ਟੋਹਾਣਾ ਵੱਲੋਂ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਅਤੇ ਐਸਡੀਓ ਬਲਵਿੰਦਰ ਸਿੰਘ ਨੇ ਜੇਈ ਦੀ ਡਿਊਟੀ ਲਗਾਈ। ਗਲੀ ਵਾਸੀਆਂ ਅਨੁਸਾਰ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਜਾਂਚ ਕਰਕੇ ਕਿਹਾ ਕਿ ਪਾਣੀ ਦੀ ਪਾਈਪਲਾਈਨ ਵਿੱਚ ਕੋਈ ਖ਼ਰਾਬੀ ਨਹੀਂ ਹੈ, ਜਦਕਿ ਸੀਵਰੇਜ ਵਿਭਾਗ ਦੀ ਟੀਮ ਨੇ ਵੀ ਜਾਂਚ ਤੋਂ ਬਾਅਦ ਸੀਵਰੇਜ ਵਿੱਚ ਕੋਈ ਨੁਕਸ ਨਾ ਹੋਣ ਦੀ ਗੱਲ ਕਹੀ। ਪਰ ਇਨ੍ਹਾਂ ਜਾਂਚਾਂ ਦੇ ਬਾਵਜੂਦ ਕੋਈ ਸੰਤੁਸ਼ਟੀਜਨਕ ਹੱਲ ਨਹੀਂ ਨਿਕਲਿਆ ਅਤੇ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਗਲੀ ਵਾਸੀਆਂ ਨੇ ਦੱਸਿਆ ਕਿ ਜਿੱਥੇ ਹੁਣ ਇਹ ਗਲੀ ਹੈ, ਉੱਥੇ ਪਹਿਲਾਂ ਇੱਕ ਨਾਲਾ ਹੁੰਦਾ ਸੀ, ਜਿਸ ਨੂੰ ਨਗਰ ਪਾਲਿਕਾ ਵੱਲੋਂ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੀਂਹ ਦਾ ਪਾਣੀ ਇਕੱਠਾ ਹੋਣ ਲੱਗਾ, ਜਿਸ ਦੀ ਨਿਕਾਸੀ ਲਈ ਇੱਥੇ ਸੀਵਰੇਜ ਲਾਈਨ ਵਿਛਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਸ ਗਲੀ ਵਿੱਚ ਸੀਵਰੇਜ ਪਾਇਆ ਗਿਆ ਹੈ, ਉਦੋਂ ਤੋਂ ਹੀ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਗਲੀ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਹੱਲ ਲਈ ਮੁਹੱਲੇ ਦੇ ਤਿੰਨ ਨਗਰ ਪਾਰਸ਼ਦਾਂ ਨੇ ਵੀ ਕਾਫ਼ੀ ਯਤਨ ਕੀਤੇ, ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਘਰਾਂ ਦੀਆਂ ਕੰਧਾਂ ਅਤੇ ਫ਼ਰਸ਼ਾਂ ਵਿੱਚ ਪੈ ਰਹੀਆਂ ਤਰੇੜਾਂ ਕਾਰਨ ਲੋਕ ਡਰ ਅਤੇ ਚਿੰਤਾ ਵਿੱਚ ਜੀਵਨ ਬਿਤਾ ਰਹੇ ਹਨ। ਗਲੀ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਤਕਨੀਕੀ ਜਾਂਚ ਕਰਵਾਈ ਜਾਵੇ, ਸਮੱਸਿਆ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਜਲਦੀ ਹੱਲ ਕੀਤਾ ਜਾਵੇ ਅਤੇ ਪੁੱਟੀ ਪਈ ਗਲੀ ਦੀ ਉਸਾਰੀ ਵੀ ਤੁਰੰਤ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਨੇ ਪੈਰਾ-ਰਾਈਫਲ ਨਿਸ਼ਾਨੇਬਾਜ਼ ਰੀਨਾ ਰਾਣੀ ਨੂੰ ਵਿੱਤੀ ਸਹਾਇਤਾ ਦੇ ਕੇ ਉਤਸ਼ਾਹਿਤ ਕੀਤਾ ਅਗਲੀ ਖ਼ਬਰ ਏ. ਡੀ. ਸੀ. ਵਲੋਂ ਭੂਨਾ ’ਚ ਨਾਲਿਆਂ ਅਤੇ ਸੀਵਰੇਜਾਂ ਦੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ
Ad Position 24