aਰਤੀਆ, 29 ਜੂਨ (ਬੇਅੰਤ ਕੌਰ ਮੰਡੇਰ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਟਰੱਸਟ ਦੀ ਮੀਟਿੰਗ ਅਤੇ ਜਨਮ ਦਿਨ ਸਮਾਰੋਹ ਟਰੱਸਟ ਦੇ ਮੰਡੀ ਦਫ਼ਤਰ ਵਿਖੇ ਕੀਤਾ ਗਿਆ। ਭਵਿੱਖ ‘ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਰਚਾ ਕਰਨ ਤੋਂ ਬਾਅਦ ਟਰੱਸਟ ਵਲੋਂ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ ਗੁਰਨਾਮ ਸਿੰਘ ਤੇਲੀਵਾੜਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਮੈਂਬਰਾਂ ਨੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਐਡਵੋਕੇਟ ਬਿੱਕਰ ਸਿੰਘ ਨੇ ਮੈਂਬਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਤਾਂ ਜੋ ਟਰੱਸਟ ਪੱਧਰ ’ਤੇ ਸਾਰੇ ਸੀਨੀਅਰ ਸਿਟੀਜ਼ਨ ਮੁੱਦਿਆਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਨਾ ਸਿਰਫ਼ ਆਪਣੇ ਬੱਚਿਆਂ ਲਈ ਸਗੋਂ ਪੂਰੇ ਸਮਾਜ ਲਈ ਇਕ ਖ਼ਜ਼ਾਨਾ ਹਨ। ਉਨ੍ਹਾਂ ਦੀ ਸਹੀ ਦੇਖਭਾਲ ਪੂਰੇ ਸਮਾਜ ਲਈ ਜ਼ਰੂਰੀ ਹੈ। ਇਸ ਮੌਕੇ ਤੇਜਿੰਦਰ ਸਿੰਘ ਔਜਲਾ, ਸ਼ੀਸ਼ਨ ਪਾਲ ਮੰਗਲਾ, ਡਾ. ਨਰੇਸ਼ ਗੋਇਲ, ਰਾਮਪਾਲ ਜਿੰਦਲ, ਗਗਨ ਸਵਰੂਪ ਮੰਗਲਾ, ਸਤਪਾਲ ਸਿੰਘ ਸੇਵਾ ਮੁਕਤ ਡੀ.ਐਸ.ਪੀ., ਕੈਪਟਨ ਜਗਜੀਤ ਸਿੰਘ, ਕ੍ਰਿਸ਼ਨ ਸਿੰਘ ਚਿੱਤਰਕਾਰ, ਪਵਨ ਕੁਮਾਰ ਸਾਬਣ ਫ਼ੈਕਟਰੀ ਵਾਲੇ, ਧਰਮਪਾਲ ਸ਼ਰਮਾ ਕਾਨੂੰਗੋ, ਮਾ: ਰਾਜ ਕੁਮਾਰ ਖਿੱਪਲ, ਮਾਸਟਰ ਈਸ਼ਵਰ ਦਾਸ ਅਰੋੜਾ, ਧਰਮਪਾਲ ਆਦਿ ਹਾਜ਼ਰ ਸਨ।