ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਰ ਛੋਟੂ ਰਾਮ ਐਜੂਕੇਸ਼ਨ ਸੁਸਾਇਟੀ ਨੇ ਕਾਕਰੋਚ ਜਨਤਾ ਪਾਰਟੀ ਨੂੰ ਚਿੱਤਰ ਭੇਟ ਕਰ ਕੇ ਦਿੱਤਾ ਸਮਰਥਨ

Ad Position 21
No active advertisement
ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜੰਤਰ ਮੰਤਰ ’ਤੇ ਧਰਨਾ ਪ੍ਰਦਰਸ਼ਨ ਕਰ ਰਹੀ ਕਾਕਰੋਚ ਜਨਤਾ ਪਾਰਟੀ ਨੂੰ ਹਰ ਪੱਖ ਤੋਂ ਸਮਰਥਨ ਮਿਲ ਰਿਹਾ ਹੈ ਅਤੇ ਇਥੇ ਆਉਣ ਵਾਲੇ ਲੋਕ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਪੇਪਰ ਲੀਕ ਦੇ ਮਾਮਲੇ ’ਤੇ ਲਾਹਨਤਾਂ ਪਾ ਰਹੇ ਹਨ। ਜੰਤਰ ਮੰਤਰ ’ਤੇ ਸਰ ਛੋਟੂ ਰਾਮ ਐਜੂਕੇਸ਼ਨ ਸੁਸਾਇਟੀ ਹਰਿਆਣਾ ਦੇ ਅਹੁਦੇਦਾਰਾਂ ਨੇ ਪੁੱਜ ਕੇ ਕਾਕਰੋਚ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਮੌਕੇ ਸੁਸਾਇਟੀ ਵਲੋਂ ਸਰ ਛੋਟੂ ਰਾਮ ਦਾ ਚਿੱਤਰ ਕਾਕਰੋਚ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਹੋਰਨਾਂ ਮੈਂਬਰਾਂ ਨੂੰ ਭੇਟ ਕੀਤਾ ਗਿਆ। ਸਰ ਛੋਟੂ ਰਾਮ ਐਜੂਕੇਸ਼ਨ ਸੁਸਾਇਟੀ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਹਰਿਆਣਾ ਤੋਂ ਜੰਤਰ ਮੰਤਰ ’ਤੇ ਆਏ। ਅਭਿਜੀਤ ਦੀਪਕੇ ਆਪਣੇ ਸਮਰਥਕਾਂ ਨੂੰ ਘੱਟੋ-ਘੱਟ ਇਕ ਦਿਨ ਵਰਤ ਰੱਖਣ ਦੀ ਅਪੀਲ ਕਰ ਰਹੇ ਹਨ। ਪਾਰਟੀ ਦੇ ਸਮਰਥਕ ਵੀ ਭੁੱਖ ਹੜਤਾਲ ’ਤੇ ਇਥੇ ਥਾਂ-ਥਾਂ ’ਤੇ ਬੈਠੇ ਹਨ, ਪਰੰਤੂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਜਾ ਰਿਹਾ ਹੈ, ਜਿੱਥੇ ਡਾਕਟਰ ਇਲਾਜ ਕਰ ਰਹੇ ਹਨ। ਇਹ ਧਰਨਾ ਪ੍ਰਦਰਸ਼ਨ ਪੂਰੀ ਤਰ੍ਹਾਂ ਲੋਕਤੰਤਰਿਕ ਤਰੀਕੇ ਨਾਲ ਚਲ ਰਿਹਾ ਹੈ। ਧਰਨੇ ਵਾਲੀ ਥਾਂ ’ਤੇ ਪੁਲਿਸ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਰਕਾਰ ਨੇ ਹਫ਼ਤੇ ਵਿਚ 2 ਦਿਨ ‘ਵਰਕ ਫ੍ਰਾਮ ਹੋਮ’ ਦਾ ਹੁਕਮ ਵਾਪਸ ਲਿਆ ਅਗਲੀ ਖ਼ਬਰ ਠੱਕ-ਠੱਕ ਗਰੋਹ ਦੇ 2 ਮੈਂਬਰ ਕਾਬੂ
Ad Position 24
No active advertisement