16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਠੱਕ-ਠੱਕ ਗਰੋਹ ਦੇ 2 ਮੈਂਬਰ ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦੱਖਣੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਠੱਕ ਠੱਕ ਗਰੋਹ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 6 ਲੱਖ ਰੁਪਏ ਦੀ ਨਕਦੀ, ਲੈਪਟਾਪ, ਗਹਿਣੇ, ਸਕੂਟਰੀ ਅਤੇ ਹੋਰ ਚੋਰੀ ਕੀਤੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ। ਪੁਲਿਸ ਟੀਮ ਵਲੋਂ ਕੀਤੀ ਗਈ ਕਾਰਵਾਈ ਦੇ ਨਾਲ ਦਿੱਲੀ ਅਤੇ ਹਰਿਆਣੇ ਦੇ ਕਈ ਮਾਮਲੇ ਸੁਲਝੇ ਹਨ। ਫੜੇ ਗਏ ਮੈਂਬਰਾਂ ਦੇ ਨਾਂਅ ਗੇਗੇਸ ਨਾਇਡ (40) ਅੰਬੇਡਕਰ ਨਗਰ ਦਿੱਲੀ ਅਤੇ ਵਿਕਰਮ (33) ਅੰਬੇਡਕਰ ਨਗਰ ਦਿੱਲੀ ਹਨ। ਗੇਗੇਸ ਉਪਰ ਪਹਿਲਾਂ ਹੀ ਗੁਰੂਗ੍ਰਾਮ ਦੇ ਵੱਖ-ਵੱਖ ਥਾਣਿਆਂ ਵਿਚ 34 ਮਾਮਲੇ ਦਰਜ ਹਨ। ਵਿਕਰਮ ’ਤੇ ਪਹਿਲਾਂ 9 ਮਾਮਲੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਠੱਕ-ਠੱਕ ਗਰੋਹ ਦੇ ਇਨ੍ਹਾਂ ਦੋਵੇਂ ਮੈਂਬਰਾਂ ਪ੍ਰਤੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਦੋਸ਼ੀ ਲੋਕਾਂ ਦਾ ਧਿਆਨ ਭਟਕਾ ਕੇ ਆਪਣਾ ਕੰਮ ਕਰ ਜਾਂਦੇ ਸਨ ਅਤੇ ਖ਼ਾਸ ਕਰ ਕੇ ਕਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਚਾਲਕਾਂ ਦਾ ਧਿਆਨ ਹੋਰ ਪਾਸੇ ਲਗਾ ਕੇ ਗੱਡੀ ਵਿਚ ਰੱਖਿਆ ਸਾਮਾਨ ਲੈ ਕੇ ਫ਼ਰਾਰ ਹੋ ਜਾਂਦੇ ਸਨ।
Ad Position 22
No active advertisement
ਪਿਛਲੀ ਖ਼ਬਰ ਸਰ ਛੋਟੂ ਰਾਮ ਐਜੂਕੇਸ਼ਨ ਸੁਸਾਇਟੀ ਨੇ ਕਾਕਰੋਚ ਜਨਤਾ ਪਾਰਟੀ ਨੂੰ ਚਿੱਤਰ ਭੇਟ ਕਰ ਕੇ ਦਿੱਤਾ ਸਮਰਥਨ ਅਗਲੀ ਖ਼ਬਰ ਥਾਣਾ ਠੁੱਲੀਵਾਲ ਦੇ ਨਵੇਂ ਮੁੱਖ ਅਫ਼ਸਰ ਅਜੈਬ ਸਿੰਘ ਦਾ ਨਸ਼ਾ ਵਿਰੋਧੀ ਕਮੇਟੀ ਵਲੋਂ ਸਨਮਾਨ
Ad Position 24