ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਯੂਰੀਆ ਖਾਦ ਲਈ ਖੱਜਲ ਖੁਆਰ ਹੋ ਰਹੇ ਹਨ ਕਿਸਾਨ ਗਰਮੀ ’ਚ ਲਾਈਨਾਂ ਲਾਉਣ ਲਈ ਹੋ ਰਹੇ ਹਨ ਮਜਬੂਰ

Ad Position 21
No active advertisement
ਅਜੀਤ ਡੈਸਕ 07-07-2026
ਸਿਰਸਾ, 6 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਰਕਾਰ ਤੇ ਪ੍ਰਸ਼ਾਸਨ ਭਾਵੇਂ ਯੂਰੀਆ ਖਾਦ ਦੀ ਕਮੀ ਨਾ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਕਿਸਾਨ ਖਾਦ ਲੈਣ ਲਈ ਗਰਮੀ ’ਚ ਖਜਲ ਖੁਆਰ ਹੋ ਰਹੇ ਹਨ। ਗਰਮੀ ਤੇ ਉਮਸ ’ਚ ਕਿਸਾਨ ਖਾਦ ਲੈਣ ਲਈ ਲਾਈਨਾਂ ਲਾਉਣ ਲਈ ਮਜ਼ਬੂਰ ਹੋ ਰਹੇ ਹਨ ਪਰ ਲੋੜੀਂਦੀ ਖਾਦ ਉਨ੍ਹਾਂ ਨੂੰ ਮਿਲ ਨਹੀਂ ਰਹੀ।ਝੋਨੇ ਦੀ ਲੁਆਈ ਦੇ ਸ਼ੁਰੂ ਹੁੰਦੇ ਹੀ ਕਿਸਾਨ ਯੂਰੀਆ ਖਾਦ ਲੈਣ ਲਈ ਖਜਲ ਖੁਆਰ ਹੋ ਰਹੇ ਹਨ। ਕਿਸਾਨ ਸਵੇਰੇ ਸੁਅਖਤੇ ਲਾਈਨਾਂ ’ਚ ਲੱਗ ਜਾਂਦੇ ਹਨ ਪਰ ਸ਼ਾਮ ਤੱਕ ਉਨ੍ਹਾਂ ਨੂੰ ਖਾਦ ਨਹੀਂ ਮਿਲਦੀ ਜੇ ਮਿਲਦੀ ਵੀ ਹੈ ਤਾਂ ਲੋੜ ਤੋਂ ਘੱਟ। ਜਨਤਾ ਭਵਨ ਰੋਡ ’ਤੇ ਖਾਦ ਲੈਣ ਲਈ ਲਾਈਨਾਂ ’ਚ ਲੱਗੇ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਸੁਅਖਤੇ ਲਾਈਨਾਂ ’ਚ ਲੱਗੇ ਹੋਏ ਹਨ ਪਰ ਖਾਦ ਨਹੀਂ ਮਿਲ ਰਹੀ। ਕਿਸਾਨਾਂ ਨੇ ਦੱਸਿਆ ਹੈ ਜਹਿੜੇ ਕਿਸਾਨਾਂ ਨੂੰ ਖਾਦ ਮਿਲ ਵੀ ਰਹੀ ਹੈ ਤਾਂ ਉਹ ਲੋੜ ਤੋਂ ਕਾਫੀ ਘੱਟ ਮਿਲ ਰਹੀ ਹੈ। ਜਦੋਂ ਇਸ ਸਬੰਧੀ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖਾਦ ਦੀ ਕੋਈ ਕਮੀ ਨਹੀਂ ਹੈ। ਕਿਸਾਨ ਲੋੜ ਮੁਤਾਬਕ ਹੀ ਖਾਦ ਦੀ ਖਰੀਦ ਕਰਨ। ਦੂਜੇ ਪਾਸੇ ਕਿਸਾਨ ਸਭਾ ਦੇ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਲਈ ਵਰਤੀ ਜਾਣ ਵਾਲੀ ਖਾਦ ਦਾ ਗਰੇਡ ਬਦਲ ਕੇ ਉਸ ਨੂੰ ਫੈਕਟਰੀ ਮਾਲਕਾਂ ਨੂੰ ਗੈਰ ਖੇਤੀ ਦੇ ਕੰਮਾਂ ਲਈ ਵੇਚੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗੈਰ ਖੇਤੀ ਲਈ ਵੇਚੀ ਗਈ ਖਾਦ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਏ ਤੇ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾਏ। ਖਾਦ ਨਾਲ ਬੇਲੋੜਾ ਸਾਮਾਨ ਦੇਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ’ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ: ਸ਼ੈਲਜਾ ਲੋੜਵੰਦਾਂ ਨੂੰ ਟਰਾਈਸਾਈਕਲ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ... ਅਗਲੀ ਖ਼ਬਰ ਵੋਟਰ ਸੂਚੀ ਸੋਧ ਦਾ ਕੰਮ 10 ਜੁਲਾਈ ਤੱਕ ਮਿਸ਼ਨ ਮੋਡ ਵਿੱਚ ਪੂਰਾ ਕਰੋ: ਡੀ.ਸੀ. ਡਾ. ਵਿਵੇਕ ਭਾਰਤੀ ਨਿਰਧਾਰਤ ਸਮੇਂ ਦੇ ਅ...
Ad Position 24
No active advertisement