ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਿੰਨੀ ਕਹਾਣੀ ਸੰਗ੍ਰਹਿ ‘ਢਿੱਡ ਦੀ ਭੁੱਖ’ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 07-07-2026
ਕਾਲਾਂਵਾਲੀ/ਸਿਰਸਾ, 6 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਪੰਜਾਬੀ ਅਧਿਆਪਕ ਜਤਿੰਦਰ ਮੋਹਨ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ‘ਢਿੱਡ ਦੀ ਭੁੱਖ’ ਨੂੰ ਸਕੂਲ ਦੀ ਲਾਇਬਰੇਰੀ ਵਿੱਚ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ’ਤੇ ਡਾਕਟਰ ਬਿੱਕਰਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਹਾਣੀਆਂ ਜਨ ਸਾਧਾਰਣ ਦੇ ਲੋਕਾਂ ਦੀਆਂ ਸਮਾਜਿਕ ਸਮੱਸਿਆਵਾਂ, ਇੱਛਾਵਾਂ, ਸੁਪਨਿਆਂ ਤੇ ਦੁੱਖ ਤਕਲੀਫਾਂ ਦੀ ਨਿਸ਼ਾਨਦੇਹੀ ਕਰਕੇ ਆਪਣੀ ਲੋਕ ਹਿਤੈਸ਼ੀ ਪਛਾਣ ਬਣਾਉਂਦੀਆਂ ਹਨ। ਪੁਸਤਕ ਦਾ ਸਿਰਜਣਾਤਮਕ ਪੱਖ ਇਹ ਹੈ ਕਿ ਇਸ ਵਿਚਲੀਆਂ ਕਹਾਣੀਆਂ ਰਾਹੀਂ ਦੇਸ਼ ਦੀ ਅਜੋਕੀ ਸਮਾਜਿਕ, ਆਰਥਿਕ ਵਿਵਸਥਾ ਦੀਆਂ ਖਾਮੀਆਂ ਤੇ ਤਿੱਖਾ ਵਿਅੰਗ ਕਸਿਆ ਹੈ ਅਤੇ ਸਮਾਜ ਦੀ ਪੁੰਨ ਉਸਾਰੀ ਕਰਨ ਦੀ ਦ੍ਰਿੜਤਾ ਨੂੰ ਦੁਹਰਾਉਂਦਾ ਹੈ। ਉਹਨਾਂ ਦੱਸਿਆ ਕਿ ਜਤਿੰਦਰ ਮੋਹਨ ਮਿੰਨੀ ਕਹਾਣੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਬਾਲ ਸਹਿਤ ਵਿੱਚ ਆਪਣਾ ਚੋਖਾ ਯੋਗਦਾਨ ਪਾ ਚੁੱਕਾ ਹੈ। ਉਸਦੇ ਤਿੰਨ ਬਾਲ ਕਹਾਣੀ ਸੰਗ੍ਰਹਿ ਤੇ ਇੱਕ ਬਾਲ ਨਾਵਲ ਵੀ ਛਪ ਚੁੱਕੇ ਹਨ। ਇਸ ਪੁਸਤਕ ਬਾਰੇ ਬਲਵਿੰਦਰ ਸਿੰਘ, ਵੀਰ ਸਿੰਘ, ਪ੍ਰਦੀਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਮਨਪ੍ਰੀਤ ਕੌਰ, ਰਣਜੀਤ ਕੌਰ, ਭਾਵਨਾ, ਨਿਸ਼ਾ, ਕਵਿਤਾ, ਸ਼ਿੰਪੀ, ਦਿਵਿਆ, ਰਾਜਿੰਦਰ ਮਹਿਤਾ, ਅਜੇ ਕੁਮਾਰ, ਰਵਿੰਦਰ ਕੁਮਾਰ, ਸੁਨੀਲ ਕੁਮਾਰ, ਪ੍ਰਦੀਪ ਕੁਮਾਰ ਤੇ ਨਰਿੰਦਰ ਕੁਮਾਰ, ਰਾਮ ਸਿੰਘ ਤੇ ਤਰਸੇਮ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ ਹੇਠ 8 ਜੁਲਾਈ ਨੂੰ ਢਾਂਡ ’ਚ ਕਰਵਾਇਆ ਜਾਵੇਗਾ ਨਵੀਨ ਕ੍ਰਿਸ਼ੀ ਸੰਕਲਪ ਅਭਿਆਨ-ਨ... ਅਗਲੀ ਖ਼ਬਰ ਹਰਿਆਣਾ ’ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ: ਸ਼ੈਲਜਾ ਲੋੜਵੰਦਾਂ ਨੂੰ ਟਰਾਈਸਾਈਕਲ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ...
Ad Position 24
No active advertisement