ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿਖੇ ਇਨਾਮ ਵੰਡ ਤੇ ਸਨਮਾਨ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 09-07-2026
ਰਤੀਆ, 8 ਜੁਲਾਈ (ਬੇਅੰਤ ਕੌਰ ਮੰਡੇਰ)- ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿਖੇ ਸਾਲਾਨਾ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਉਤਸ਼ਾਹ ਨਾਲ ਕਰਵਾਇਆ ਕੀਤਾ ਗਿਆ। ਐਸ.ਡੀ.ਐਮ. ਸੁਰੇਂਦਰ ਸਿੰਘ ਮੁੱਖ ਮਹਿਮਾਨ ਅਤੇ ਬਲਾਕ ਸਿੱਖਿਆ ਅਧਿਕਾਰੀ ਸ਼ਸ਼ੀ ਪ੍ਰਕਾਸ਼, ਸਰਪੰਚ ਅਮਨਦੀਪ ਕੌਰ, ਜਨ ਸਿਹਤ ਵਿਭਾਗ ਦੇ ਐਸ.ਡੀ.ਓ. ਆਂਚਲ ਜੈਨ ਤੇ ਸਰਪੰਚ ਪ੍ਰਤੀਨਿਧੀ ਐਡਵੋਕੇਟ ਗੁਰਜੀਤ ਸਿੰਘ ਦੰਦੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਅਵਨੀਸ਼ ਗਰਗ ਨੇ ਕੀਤੀ। ਐਸ.ਡੀ.ਐਮ. ਸੁਰੇਂਦਰ ਸਿੰਘ ਨੇ ਕਿਹਾ ਕਿ ਇੱਕ ਚੰਗੀ ਅਤੇ ਗੁਣਵੱਤਾ ਵਾਲੀ ਸਿੱਖਿਆ ਸਫਲਤਾ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਨੁਸ਼ਾਸਨ, ਚੰਗੇ ਮੁੱਲਾਂ ਅਤੇ ਨਿਰੰਤਰ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਪ੍ਰਿੰਸੀਪਲ ਅਵਨੀਸ਼ ਗਰਗ ਨੇ ਕਿਹਾ ਕਿ ਵਿਦਿਆਰਥਣੀਆਂ ਨੇ ਬੋਰਡ ਪ੍ਰੀਖਿਆਵਾਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਦੌਰਾਨ ਮੁੱਖ ਮਹਿਮਾਨ ਨੇ ਵੱਖ-ਵੱਖ ਕਲਾਸਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। 12ਵੀਂ ਜਮਾਤ ਵਿਚੋਂ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸਿਮਰਨ ਨੇ ਦੂਜਾ ਸਥਾਨ ਤੇ ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 10ਵੀਂ ਵਿਚੋਂ ਸਿਮਰਨ ਨੇ ਪਹਿਲਾ, ਆਰਤੀ ਨੇ ਦੂਜਾ ਤੇ ਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 11ਵੀਂ ਜਮਾਤ ’ਚੋਂ ਸੁਮਨਦੀਪ, ਮਾਨਸੀ ਤੇ ਖੁਸ਼ਦੀਪ, 9ਵੀਂ ਜਮਾਤ ’ਚੋਂ ਗੁਰਵਿੰਦਰ, ਪੂਜਾ ਤੇ ਖੁਸ਼ੀ ਦੇ ਨਾਲ-ਨਾਲ 7ਵੀਂ ਅਤੇ 6ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਰਪੰਚ ਅਮਨਦੀਪ ਕੌਰ ਦੰਦੀਵਾਲ ਨੇ ਸਕੂਲ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਕੂਲ ਲਈ ਜਲਦੀ ਹੀ ਲਾਇਬ੍ਰੇਰੀ ਅਤੇ ਪਾਣੀ ਦੀ ਟੈਂਕੀ ਦਾ ਪ੍ਰਬੰਧ ਕੀਤਾ ਜਾਵੇਗਾ। ਐਸ.ਐਮ.ਸੀ. ਪ੍ਰਧਾਨ ਮਨਜੀਤ ਕੌਰ, ਐਸ.ਡੀ.ਓ. ਆਂਚਲ ਜੈਨ ਅਤੇ ਏ.ਬੀ.ਆਰ.ਸੀ. ਕੁਲਦੀਪ ਸਿੰਘ ਨੇ ਵੀ ਸਕੂਲ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਸਿੱਖਿਆ ਸ਼ਾਸਤਰੀ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਸਕੂਲ ਪਰਿਵਾਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਅਤੇ ਗੁਣਵੱਤਾਪੂਰਨ ਸਿੱਖਿਆ ਲਈ ਪੂਰੀ ਲਗਨ ਤੇ ਵਚਨਬੱਧਤਾ ਨਾਲ ਕੰਮ ਕਰਦਾ ਰਹੇਗਾ। ਇਸ ਮੌਕੇ ਲੈਕਚਰਾਰ ਚਰਨਜੀਤ ਸਿੰਘ, ਮਹੇਸ਼ ਮਾਨਵ, ਗੁਲਾਬ ਸਿੰਘ, ਚੰਪੂ ਰਾਮ, ਸੀਮਾ ਰਾਣੀ, ਪ੍ਰਵੀਨ ਕੁਮਾਰ, ਰਵੀ ਕੁਮਾਰ, ਸੁਨੀਤਾ ਮੋਂਗਾ, ਘਨੀ ਸ਼ਿਆਮ ਨਾਪਾ, ਬੇਅੰਤ ਕੌਰ, ਵੀਰਪਾਲ ਕੌਰ, ਜੇ.ਈ. ਅਮਨਦੀਪ ਸਿੰਘ, ਛੋਟੂ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ ਔਰਤਾਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ ਕੁਰੂਕਸ਼ੇਤਰ ਐਲੀਵੇਟਿਡ ਰੇਲਵੇ ਟਰੈਕ ਅਤੇ ਆਧੁਨਿਕ ਥਾਨੇਸਰ ਰੇਲਵੇ ਸਟੇਸ਼ਨ ਦਾ ਸੁਪਨਾ ਸਾਕਾਰ ਹੋਇਆ
Ad Position 24
No active advertisement