ਟੋਹਾਣਾ, 8 ਜੁਲਾਈ (ਮਨਜੀਤ ਸਿੰਘ)-ਸ੍ਰੀ ਯੋਗ ਧਾਮ ਕੁਟੀਆ ਸ਼ਾਂਤ ਸਰੋਵਰ ਟੋਹਾਣਾ ਦੇ ਮਹੰਤ ਸ੍ਰੀ ਯੋਗ ਅਨੁਭਵਾ ਨੰਦ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਸੰਤ ਸ੍ਰੀ ਸੁਖਦੇਵਾਨੰਦ ਜੀ ਮਹਾਰਾਜ ਅਪੂਰਵਾ ਆਸ਼ਰੈ ਪਹੁੰਚੇ। ਇਸ ਮੌਕੇ ਉਨ੍ਹਾਂ ਆਸ਼ਰੈ ਦੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ, ਧਾਰਮਿਕ ਪ੍ਰਵਚਨ ਕੀਤੇ ਅਤੇ ਫਲ ਵੰਡੇ। ਅਪੂਰਵਾ ਆਸ਼ਰੈ ਪ੍ਰਬੰਧਕਾਂ ਨੇ ਸੰਤ ਸੁਖਦੇਵਾਨੰਦ ਜੀ ਮਹਾਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਆਸ਼ਰੈ ਵਿੱਚ ਆ ਕੇ ਬੱਚਿਆਂ ਨੂੰ ਆਪਣਾ ਸਨੇਹ ਅਤੇ ਆਸ਼ੀਰਵਾਦ ਦਿੰਦੇ ਰਹਿੰਦੇ ਹਨ, ਜੋ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਰਾਜੇਸ਼ ਮਦਾਨ ਵਲੋਂ ਸੰਤ ਸੁਖਦੇਵਾਨੰਦ ਜੀ ਮਹਾਰਾਜ ਨੂੰ ਵ੍ਹੀਲਚੇਅਰ ‘ਤੇ ‘ਉਡਾਣ’ ਪੁਸਤਕ ਵੀ ਭੇਟ ਕੀਤੀ ਗਈ, ਜਿਸ ਨੂੰ ਪ੍ਰਾਪਤ ਕਰਕੇ ਉਹ ਖ਼ੁਸ਼ੀ ਨਾਲ ਭਰ ਗਏ। ਸਮਾਗਮ ਦੌਰਾਨ ਗੁਰੂ ਕਿਰਪਾ ਜਿਊਲਰਜ਼ ਵੱਲੋਂ ਸ੍ਰੀ ਸਲਿਲ ਭਾਟੀਆ, ਡਾ. ਨਿਤਿਨ ਭਾਟੀਆ, ਸਰਵੇਸ਼ ਹਸਪਤਾਲ ਹਿਸਾਰ ਅਤੇ ਭਾਟੀਆ ਪਰਿਵਾਰ ਦੇ ਸਹਿਯੋਗ ਨਾਲ ਬੱਚਿਆਂ ਲਈ ਲੰਗਰ ਅਤੇ ਜਲਪਾਨ ਦਾ ਪ੍ਰਬੰਧ ਕੀਤਾ ਗਿਆ। ਅਪੂਰਵਾ ਆਸ਼ਰੈ ਵੱਲੋਂ ਭਾਟੀਆ ਪਰਿਵਾਰ ਦਾ ਇਸ ਨੇਕ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।