02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੁ. ਅਸ਼ੋਕ ਨਗਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਜਗਤਾਰ ਸਿੰਘ)-ਪੱਛਮੀ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਨਗਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ । ਪ੍ਰੇਮ ਨਗਰ ਸ਼ਬਦੀ ਚੌਂਕੀ ਜਥੇ ਵੱਲੋਂ ਕਰਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ । ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ‘ਵੀਰਜੀ’ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖ਼ਾਨ ਦੀ ਹਕੂਮਤ ਵੇਲੇ ਸਿੱਖੀ ਕੇਸ ਕਟਵਾਉਣ ਨਾਲੋਂ ਖੋਪੜੀ ਲੁਹਾਉਣਾ ਪ੍ਰਵਾਨ ਕੀਤਾ ਪਰ ਸਿੱਖੀ ਸਿਦਕ ਨਹੀਂ ਹਾਰਿਆ । ਉਨ੍ਹਾਂ ਦੱਸਿਆ ਕਿ ਉਸ ਵੇਲੇ ਦੀ ਜ਼ਾਲਮ ਹਕੂਮਤ ਨੇ ਖੋਪੜੀ ਉਤਾਰਨ ਦਾ ਤਸ਼ੱਦਦ ਕੀਤਾ, ਪਰ ਭਾਈ ਤਾਰੂ ਸਿੰਘ ਜੀ ਨੇ ਕੇਸ ਕਟਵਾ ਕੇ ਜੀਵਨ ਬਚਾਉਣ ਦੀ ਥਾਂ ਖਿੜੇ ਮੱਥੇ ਸ਼ਹਾਦਤ ਨੂੰ ਗਲੇ ਲਗਾਇਆ । ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖਾਂ ਲਈ ਇੱਕ ਚਾਨਣ ਮੁਨਾਰਾ ਹੈ।ਭਾਈ ਸਾਹਿਬ ਜੀ ਦੀ ਸ਼ਹਾਦਤ ਸਿੱਖ ਨੌਜਵਾਨ ਪਨੀਰੀ ਨੂੰ ਹਮੇਸ਼ਾ ‘ਕੇਸ ਗੁਰੂ ਦੀ ਮੋਹਰ’ ਦੀ ਯਾਦ ਦਿਵਾਉਂਦੀ ਰਹੇਗੀ।ਇਸ ਸਮਾਗਮ ਵਿਚ ਰਮਨਦੀਪ ਸਿੰਘ ਸੋਨੂੰ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।

Ad Position 22
No active advertisement
ਪਿਛਲੀ ਖ਼ਬਰ ਜ਼ਬਰਦਸਤੀ ਖੋਹੇ 40 ਹਜ਼ਾਰ ਰੁਪਏ, ਜਖੀਰਾ ਫਲਾਈਓਵਰ ਕੋਲੋਂ ਦੋਸ਼ੀ ਕਾਬੂ ਅਗਲੀ ਖ਼ਬਰ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਰਨਾ-ਜੀਕੇ : ਦਿੱਲੀ ਕਮੇਟੀ
Ad Position 24
No active advertisement