05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੁਲਿਸ ਨੇ ਔਰਤ ਤੋਂ ਇਕ ਕਿੱਲੋ ਸੌ ਗ੍ਰਾਮ ਗਾਂਜਾ ਕੀਤਾ ਬਰਾਮਦ

ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪ੍ਰਸਾਦ ਨਗਰ ਦੀ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਇਕ ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪ੍ਰਸਾਦ ਨਗਰ ਦੀ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਇਕ ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਇਸ ਔਰਤ ਦਾ ਨਾਂਅ ਰਾਧਾ (59) ਨਿਵਾਸੀ ਕਰੋਲ ਬਾਗ਼ ਦਿੱਲੀ ਹੈ। ਕੇਂਦਰੀ ਜ਼ਿਲ੍ਹੇ ਵਿਚ ਨਸ਼ਿਆਂ ਦੇ ਵਿਰੁੱਧ ਪੁਲਿਸ ਨੇ ਇਕ ਮੁਹਿੰਮ ਪਿਛਲੇ ਸਮੇਂ ਤੋਂ ਚਲਾਈ ਹੋਈ ਸੀ, ਜਿਸ ਕਰਕੇ ਪੁਲਿਸ ਹਰ ਪਾਸੇ ਨਿਗਰਾਨੀ ਰੱਖ ਰਹੀ ਸੀ। ਇਸੇ ਮੁਹਿੰਮ ਅਧੀਨ ਕੇਂਦਰੀ ਜ਼ਿਲ੍ਹੇ ਦੇ ਐਂਟੀ-ਨਾਰਕੋਟਿਕਸ ਸੈੱਲ ਨੂੰ ਗਾਂਜੇ ਦੀ ਵਿਕਰੀ ਪ੍ਰਤੀ ਇਕ ਖ਼ਾਸ ਜਾਣਕਾਰੀ ਪ੍ਰਾਪਤ ਹੋਈ, ਜਿਸ ਦੇ ਪ੍ਰਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਾਹੁਲ ਸਿੰਘ (ਆਈ.ਸੀ. ਐਂਟੀ-ਨਾਰਕੋਟਿਕਸ ਸੈੱਲ, ਕੇਂਦਰੀ ਜ਼ਿਲ੍ਹਾ) ਦੀ ਨਿਗਰਾਨੀ ਹੇਠ ਟੀਮ ਬਣਾਈ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੱਸੇ ਗਏ ਸਥਾਨ ’ਤੇ ਛਾਪਾ ਮਾਰਿਆ ਅਤੇ ਇਕ ਔਰਤ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਸ ਤੋਂ ਗਾਂਜਾ ਬਰਾਮਦ ਕਰ ਲਿਆ। ਪੁਲਿਸ ਔਰਤ ਤੋਂ ਪੁੱਛ-ਪੜਤਾਲ ਕਰਨ ਦੇ ਨਾਲ ਉਸ ਦੇ ਨੈੱਟਵਰਕ ਦਾ ਵੀ ਪਤਾ ਲਗਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ’ਚ ਚੋਣ ਸੰਬੰਧੀ ਹੋਈਆਂ ਵਿਚਾਰਾਂ ਅਗਲੀ ਖ਼ਬਰ ਸਰਨਾ-ਜੀ. ਕੇ. ਨੇ ਮੰਗਿਆ ਸਿਰਸਾ ਤੇ ਕਾਲਕਾ ਦਾ ਅਸਤੀਫ਼ਾ
Ad Position 24