ਤਪੱਸਿਆ ਆਤਮਵਿਸ਼ਵਾਸ ਵਧਾਉਂਦੀ ਹੈ ਤੇ ਕਰਮ ਨੂੰ ਸ਼ੁੱਧ ਕਰਨ ਦਾ ਸਾਧਨ ਹੈ- ਮਹਾਸਾਧਵੀ ਸ੍ਰੇਸ਼ਠ
ਕਾਲਾਂਵਾਲੀ/ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਐਸ. ਐਸ.
ਕਾਲਾਂਵਾਲੀ/ਸਿਰਸਾ, 15 ਸਤੰਬਰ (ਭੁਪਿੰਦਰ ਪੰਨੀਵਾਲੀਆ)- ਐਸ.ਐਸ. ਜੈਨ ਸਭਾ ਵਿਖੇ ਮਹਾਸਾਧਵੀ ਸ਼੍ਰੇਸ਼ਠ ਤੇ ਮਹਾਸਾਧਵੀ ਡਾ. ਚੰਦਨਾ ਦੀ ਮੌਜੂਦਗੀ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਰੇਸ਼ ਗਰਗ ਜੈਨ, ਅੰਜੂ ਜੈਨ ਤੇ ਤੰਨੂ ਜੈਨ ਦੀ ਮਹਿੰਦੀ ਦਾ ਸਮਾਰੋਹ ਸ਼ਰਧਾ ਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਕੀਤਾ ਗਿਆ। ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮਹਾਸਾਧਵੀ ਸ਼੍ਰੇਸ਼ਠ ਨੇ ਕਿਹਾ ਕਿ ਤਪੱਸਿਆ ਬਹਾਦਰਾਂ ਦਾ ਗਹਿਣਾ ਹੈ। ਤਪੱਸਿਆ ਵਿਅਕਤੀ ਦੇ ਆਤਮਵਿਸ਼ਵਾਸ ਨੂੰ ਵਧਾਉਂਦੀ ਹੈ ਤੇ ਉਸ ਦੇ ਕਰਮ ਨੂੰ ਵੀ ਸ਼ੁੱਧ ਕਰਦੀ ਹੈ। ਤਪੱਸਿਆ ਸਿਰਫ਼ ਸਰੀਰ ਨੂੰ ਤਸੀਹੇ ਦੇਣ ਦਾ ਸਾਧਨ ਨਹੀਂ ਹੈ, ਸਗੋਂ ਸਵੈ-ਸ਼ੁੱਧਤਾ, ਸੰਜਮ ਅਤੇ ਅਧਿਆਤਮਿਕ ਤਰੱਕੀ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇੱਕ ਤਪੱਸਵੀ ਆਪਣੀਆਂ ਇੱਛਾਵਾਂ ਨੂੰ ਕਾਬੂ ਕਰਕੇ ਆਤਮਾ ਵੱਲ ਵਧਦਾ ਹੈ। ਮਹਾਸਾਧਵੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਅਧਿਆਤਮਿਕ ਸਮਰੱਥਾ ਦਾ ਮੁਲਾਂਕਣ ਉਸਦੀ ਉਮਰ, ਦਿੱਖ ਜਾਂ ਸਮਾਜਿਕ ਸਥਿਤੀ ਦੇ ਆਧਾਰ ’ਤੇ ਨਹੀਂ ਕਰਨਾ ਚਾਹੀਦਾ। ਭਾਵਨਾਵਾਂ ਦੀ ਸ਼ੁੱਧਤਾ ਤੇ ਅਧਿਆਤਮਿਕ ਅਭਿਆਸ ਪ੍ਰਤੀ ਸਮਰਪਣ ਹੀ ਵਿਅਕਤੀ ਨੂੰ ਮਹਾਨ ਬਣਾਉਂਦੇ ਹਨ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਸੰਦੀਪ ਜੈਨ, ਗਿਆਨ ਚੰਦ ਜੈਨ, ਵਿਨੋਦ ਮਿੱਤਲ, ਪ੍ਰਦੀਪ ਜੈਨ, ਕੌਂਸਲਰ ਨਿਤਿਨ ਗਰਗ, ਭਾਜਪਾ ਮੰਡਲ ਪ੍ਰਧਾਨ ਲਵਲੀ ਗਰਗ, ਜਗਦੀਸ਼ ਧਰਮਪੁਰਾ, ਮਹੇਸ਼ ਗਰਗ ਧਰਮਪੁਰਾ, ਪੂਰਨ ਚੰਦ ਜੈਨ, ਲਵਲੀਨ ਜੈਨ, ਈਸ਼ ਕੁਮਾਰ, ਮਹਿਲਾ ਮੰਡਲ ਮੈਂਬਰ ਸਰੋਜ ਜੈਨ, ਰੀਤਾ ਜੈਨ, ਸੁਲੇਖਣਾ ਜੈਨ, ਮੀਨੂ ਜੈਨ, ਮਾਲਤੀ ਜੈਨ, ਸਪਨਾ ਜੈਨ, ਬਬੀਤਾ ਜੈਨ ਤੇ ਹੋਰ ਬਹੁਤ ਸਾਰੇ ਸ਼ਰਧਾਲੂ ਇਸ ਸਮਾਗਮ ਵਿੱਚ ਮੌਜੂਦ ਸਨ।