14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਟ੍ਰੈਫ਼ਿਕ ਪੁਲਿਸ ਨੇ ਲਗਾਈਆਂ 49 ਥਾਵਾਂ ’ਤੇ ਪਾਠਸ਼ਾਲਾਵਾਂ

ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਉੱਤਰੀ ਰੇਂਜ ਟ੍ਰੈਫ਼ਿਕ ਟੀਮ ਨੇ ਸੜਕ ਸੁਰੱਖਿਆ ਪ੍ਰਤੀ 49 ਟ੍ਰੈਫ਼ਿਕ ਪਾਠਸ਼ਾਲਾ ਵੱਖ-ਵੱਖ ਥਾਵਾਂ ’ਤੇ ਲਗਾਈਆਂ ਅਤੇ 1256 ਲੋਕਾਂ ਨੂੰ ਜਾਗਰੂਕ ਕੀਤਾ।

Ad Position 21
No active advertisement
ਅਜੀਤ ਡੈਸਕ 14-10-2026
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਉੱਤਰੀ ਰੇਂਜ ਟ੍ਰੈਫ਼ਿਕ ਟੀਮ ਨੇ ਸੜਕ ਸੁਰੱਖਿਆ ਪ੍ਰਤੀ 49 ਟ੍ਰੈਫ਼ਿਕ ਪਾਠਸ਼ਾਲਾ ਵੱਖ-ਵੱਖ ਥਾਵਾਂ ’ਤੇ ਲਗਾਈਆਂ ਅਤੇ 1256 ਲੋਕਾਂ ਨੂੰ ਜਾਗਰੂਕ ਕੀਤਾ। ਇਹ ਪਾਠਸ਼ਾਲਾਵਾਂ ਜ਼ਿਆਦਾ ਕਰਕੇ ਪ੍ਰਮੁੱਖ ਚੌਰਾਹਿਆਂ, ਬਾਜ਼ਾਰਾਂ ਤੇ ਹੋਰ ਥਾਵਾਂ ’ਤੇ ਲਗਾਈਆਂ ਗਈਆਂ। ਇਸ ਵਿਚ ਲੋਕਾਂ ਨੂੰ ਹੈਲਮੇਟ ਪਾਉਣ, ਸੀਟ ਬੈਲਟ ਲਗਾਉਣ, ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨਾ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣਾ, ਟ੍ਰੈਫ਼ਿਕ ਸਿਗਨਲਾਂ ਦੀ ਪਾਲਣਾ ਕਰਨਾ। ਲੇਨ ਅਨੁਸ਼ਾਸਨ ਬਣਾਈ ਰੱਖਣਾ, ਸੜਕ ਪਾਰ ਕਰਨ ਦੇ ਸਮੇਂ ਜੈਬਰਾ ਕਰਾਸਿੰਗ ਦੀ ਵਰਤੋਂ ਕਰਨਾ ਆਦਿ ਦੇ ਬਾਰੇ ਲੋਕਾਂ ਨੂੰ ਦੱਸਿਆ ਗਿਆ। ਇਨ੍ਹਾਂ ਪਾਠਸ਼ਾਲਾਵਾਂ ਦਾ ਮੁੱਖ ਉਦੇਸ਼ ਜ਼ਿੰਮੇਵਾਰ ਸੜਕੀ ਵਿਵਹਾਰ ਨੂੰ ਉਤਸ਼ਾਹਿਤ ਕਰਨਾ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਘਟਾਉਣਾ ਅਤੇ ਜਨਤਕ ਭਾਗੀਦਾਰੀ ਤੇ ਜਾਗਰੂਕਤਾ ਰਾਹੀਂ ਸੜਕ ਹਾਦਸਿਆਂ ਨੂੰ ਰੋਕਣਾ ਸੀ। ਇਨ੍ਹਾਂ ਪਾਠਸ਼ਾਲਾਵਾਂ ਵਿਚ ਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਬੜੇ ਗਹੁ ਨਾਲ ਸੁਣਿਆ ਅਤੇ ਦੱਸੇ ਗਏ ਨਿਯਮਾਂ ਪ੍ਰਤੀ ਅਮਲ ਕਰਨ ਬਾਰੇ ਵੀ ਕਿਹਾ। ਪੁਲਿਸ ਨੇ ਉਮੀਦ ਕੀਤੀ ਕਿ ਲੋਕ ਇਨ੍ਹਾਂ ਨਿਯਮਾਂ ਨੂੰ ਜ਼ੁੰਮੇਵਾਰ ਨਾਗਰਿਕ ਬਣਦੇ ਹੋਏ ਪਾਲਣਾ ਕਰਨ।
Ad Position 22
No active advertisement
ਪਿਛਲੀ ਖ਼ਬਰ ਗੁ. ਬੰਗਲਾ ਸਾਹਿਬ ਕੰਪਲੈਕਸ ’ਚ ਹੋਈ ਪੁਲਿਸ ਕਾਰਵਾਈ ਦਾ ਕਾਲਕਾ ਵਲੋਂ ਬਚਾਅ ਕਰਨਾ ਮੰਦਭਾਗਾ-ਸਰਨਾ, ਜੀ.ਕੇ. ਅਗਲੀ ਖ਼ਬਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ
Ad Position 24