14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਇੱਕ ਸਾਜਿਸ਼ ਤਹਿਤ ਗੁ. ਬੰਗਲਾ ਸਾਹਿਬ ਅੰਦਰ ਹੋਏ ਪ੍ਰਦਰਸ਼ਨ ’ਚ ਸ਼ਾਮਿਲ ਸੀ ‘ਆਪ’ ਦੇ ਵਰਕਰ -ਕਾਲਕਾ,ਕਾਹਲੋਂ

ਨਵੀਂ ਦਿੱਲੀ,13 ਅਕਤੂਬਰ (ਜਗਤਾਰ ਸਿੰਘ)-ਬੀਤੇ ਦਿਨੀਂ ਸੀ. ਜੇ.

Ad Position 21
No active advertisement
ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ। -ਅਜੀਤ ਤਸਵੀਰ 14-10-2026
ਨਵੀਂ ਦਿੱਲੀ,13 ਅਕਤੂਬਰ (ਜਗਤਾਰ ਸਿੰਘ)-ਬੀਤੇ ਦਿਨੀਂ ਸੀ.ਜੇ.ਪੀ. ਪ੍ਰਦਰਸ਼ਨ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਅਤੇ ਬਾਅਦ ਵਿਚ ਪੁਲਿਸ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ’ਚ ਦਾਖਲ ਹੋਈ ਸੀ,ਜਿਸ ਨੂੰ ਲੈ ਕੇ ਵਿਵਾਦ ਤੇ ਦੂਸ਼ਣਬਾਜ਼ੀ ਦਾ ਸਿਲਸਿਲਾ ਜਾਰੀ ਹੈ। ਇਸੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਵੀਡੀਓ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸੀ.ਜੇ.ਪੀ. ਦੇ ਪ੍ਰਦਰਸ਼ਨ ਵਾਲੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਅੰਦਰ ਦਾਖਲ ਹੋ ਕੇ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਸ਼ਾਮਿਲ ਸਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਲੋਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ’ਚ ਲਾਹਾ ਲੈਣ ਵਾਸਤੇ, ਝੂਠਾ ਬਿਰਤਾਂਤ ਸਿਰਜਣ ਦੀ ਸਾਜਿਸ਼ ਤਹਿਤ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕੀਤਾ ਗਿਆ। ਕਾਲਕਾ ਤੇ ਕਾਹਲੋਂ ਨੇ ਇਹ ਵੀ ਕਿਹਾ ਕਿ ਸੀ.ਜੇ.ਪੀ. ਦੇ ਪ੍ਰਦਰਸ਼ਨ ਵਾਲੇ ਦਿਨ ਸਵੇਰੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਗੁਰਦੁਆਰਾ ਬੰਗਲਾ ਸਾਹਿਬ ਪੁੱਜੇ ਸਨ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਗੁਰੂ ਘਰ ਵਿਚ ਕਿਸੇ ਵੀ ਤਰੀਕੇ ਦੀ ਪੁਲਿਸ ਕਾਰਵਾਈ ਨਹੀਂ ਹੋ ਸਕਦੀ। ਕਾਲਕਾ ਤੇ ਕਾਹਲੋਂ ਨੇ, ਗੁਰਦੁਆਰਾ ਕੰਪਲੈਕਸ ਵਿਚ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਸਰਨਾ-ਜੀਕੇ ’ਤੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਇਨ੍ਹਾਂ ਦਾ ਇਕ ਨੁਕਾਤੀ ਏਜੰਡਾ ਦਿੱਲੀ ਕਮੇਟੀ ਤੇ ਕੇਂਦਰ ਸਰਕਾਰ ਨੂੰ ਭੰਡਣਾ ਹੈ। ਉਨ੍ਹਾਂ ਕਿਹਾ ਕਿ ਸਰਨਾ-ਜੀਕੇ ਅਜਿਹਾ ਬਿਰਤਾਂਤ ਸਿਰਜਨਾ ਚਾਹੁੰਦੇ ਹਨ ਕਿ,ਇਸ ਸਾਰੇ ਮਾਮਲੇ ’ਚ ਦਿੱਲੀ ਕਮੇਟੀ ਨੂੰ ਬਦਨਾਮ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਏ. ਨੇ ਫਲੈਟਾਂ ਪ੍ਰਤੀ 31 ਅਕਤੂਬਰ ਤੱਕ ਮਿਤੀ ਵਧਾਈ ਅਗਲੀ ਖ਼ਬਰ ਪੁਲਿਸ ਨੇ ਦੇਸੀ ਪਿਸਤੌਲ ਤੇ ਕਾਰਤੂਸਾਂ ਸਮੇਤ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ
Ad Position 24