14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੁਲਿਸ ਨੇ ਵਾਹਨ ਚੋਰ ਕੀਤਾ ਕਾਬੂ - 3 ਟੂ ਵ੍ਹੀਲਰ ਤੇ ਮੋਬਾਈਲ ਬਰਾਮਦ

ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਾਬੂ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 14-10-2026
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਾਬੂ ਕੀਤਾ ਹੈ। ਇਸ ਕੋਲੋਂ ਪੁਲਿਸ ਨੇ ਚੋਰੀ ਕੀਤੇ ਤਿੰਨ ਟੂ ਵ੍ਹੀਲਰ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ। ਇਸ ਚੋਰ ਦਾ ਨਾਂਅ ਨਵੀਨ (29) ਹੈ ਅਤੇ ਇਹ ਕਲਿਆਣਪੁਰੀ ਦੀ ਝੁੱਗੀ ਵਿਚ ਰਹਿੰਦਾ ਹੈ। ਇਹ ਗੱਡੀਆਂ ਇਸ ਨੇ ਪਹਾੜਗੰਜ ਪ੍ਰੀਤ ਵਿਹਾਰ ਅਤੇ ਸਨਲਾਇਨ ਕਾਲੋਨੀ ਵਿਚੋਂ ਚੋਰੀ ਕੀਤੀਆਂ ਹਨ, ਇਨ੍ਹਾਂ ਪ੍ਰਤੀ ਥਾਣਿਆਂ ਵਿਚ ਮਾਮਲੇ ਵੀ ਦਰਜ ਹਨ। ਪੁਲਿਸ ਨੇ ਇਸ ਚੋਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਚੋਰੀਆਂ ਕਰਨ ਦਾ ਆਦੀ ਹੈ। ਪੂਰਬੀ ਜ਼ਿਲ੍ਹੇ ਦੀ ਪੁਲਿਸ ਇਲਾਕੇ ਵਿਚ ਚੋਰੀਆਂ ਰੋਕਣ ਲਈ ਜਾਂਚ, ਗਸ਼ਤ, ਖੁਫੀਆ ਜਾਣਕਾਰੀ ਅਤੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਕਰ ਰਹੀ ਹੈ। ਪੁਲਿਸ ਨੇ ਨਵੀਨ ਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਾਬੂ ਕੀਤਾ ਹੈ। ਪੁਲਿਸ ਇਸ ਤੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 120 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਡੀ.ਡੀ.ਏ. ਨੇ ਫਲੈਟਾਂ ਪ੍ਰਤੀ 31 ਅਕਤੂਬਰ ਤੱਕ ਮਿਤੀ ਵਧਾਈ
Ad Position 24