13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮੈਕਸ ਹਸਪਤਾਲ ਨੇ ਸਿਰਸਾ ਵਿਚ ਨਿਊਰੋਲੋਜੀ ਓ.ਪੀ.ਡੀ. ਦੀ ਕੀਤੀ ਸ਼ੁਰੂਆਤ

ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਲੋਜੀ ਸਬੰਧੀ ਮਾਹਿਰ ਡਾਕਟਰੀ ਸਲਾਹ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਨੇ ਮੈਡੀਸਿਟੀ ਹਸਪਤਾਲ ਸਿਰਸਾ ਵਿੱਚ ਆਪਣੀ ਨਿਊਰੋਲੋਜੀ ਓ. ਪੀ.

Ad Position 21
No active advertisement
ਅਜੀਤ ਡੈਸਕ 14-10-2026
ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਲੋਜੀ ਸਬੰਧੀ ਮਾਹਿਰ ਡਾਕਟਰੀ ਸਲਾਹ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਨੇ ਮੈਡੀਸਿਟੀ ਹਸਪਤਾਲ ਸਿਰਸਾ ਵਿੱਚ ਆਪਣੀ ਨਿਊਰੋਲੋਜੀ ਓ.ਪੀ.ਡੀ. ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੇ ਨਿਊਰੋਲੋਜੀ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਡਾ. ਸਾਵਨ ਕੁਮਾਰ ਵਰਮਾ ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਰੀਜ਼ਾਂ ਲਈ ਉਪਲਬਧ ਰਹਿਣਗੇ। ਇਸ ਦੌਰਾਨ ਮਰੀਜ਼ ਮੁੱਢਲੀ ਡਾਕਟਰੀ ਸਲਾਹ, ਮਾਹਿਰ ਵੱਲੋਂ ਸਿਹਤ ਦੀ ਜਾਂਚ ਅਤੇ ਅਗਲੇਰੇ ਇਲਾਜ ਸਬੰਧੀ ਫਾਲੋ-ਅੱਪ ਸਲਾਹ ਪ੍ਰਾਪਤ ਕਰ ਸਕਣਗੇ। ਮਾਹਿਰ ਡਾਕਟਰੀ ਸੇਵਾਵਾਂ ਨੂੰ ਸਥਾਨਕ ਪੱਧਰ ’ਤੇ ਉਪਲਬਧ ਕਰਵਾਉਣ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਾ. ਸਾਵਨ ਕੁਮਾਰ ਵਰਮਾ ਨੇ ਕਿਹਾ ਨਿਊਰੋਲੋਜੀ ਨਾਲ ਸਬੰਧਤ ਬਿਮਾਰੀਆਂ ਵਿੱਚ ਸਮੇਂ ਸਿਰ ਜਾਂਚ, ਢੁਕਵੀਂ ਇਲਾਜ ਯੋਜਨਾ ਅਤੇ ਨਿਯਮਿਤ ਫਾਲੋ-ਅੱਪ ਬਹੁਤ ਮਹੱਤਵਪੂਰਨ ਹੁੰਦੇ ਹਨ। ਸਿਰਸਾ ਵਿੱਚ ਇਸ ਓਪੀਡੀ ਦੀ ਸ਼ੁਰੂਆਤ ਕਰਨ ਦਾ ਸਾਡਾ ਉਦੇਸ਼ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਨਿਊਰੋਲੋਜੀ ਦੇ ਮਾਹਿਰਾਂ ਦੀ ਸਲਾਹ ਉਪਲਬਧ ਕਰਵਾਉਣਾ ਹੈ। ਇਸ ਨਾਲ ਮਰੀਜ਼ਾਂ ਨੂੰ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਹੀ ਮਾਹਿਰ ਡਾਕਟਰਾਂ ਤੋਂ ਸਲਾਹ ਲੈਣ ਅਤੇ ਢੁਕਵੇਂ ਇਲਾਜ ਬਾਰੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਲੱਕੜਵਾਲੀ ’ਚ ਲਗਾਇਆ ਮੁਫ਼ਤ ਆਯੁਰਵੈਦਿਕ ਇਲਾਜ ਅਤੇ ਯੋਗ ਕੈਂਪ ਅਗਲੀ ਖ਼ਬਰ ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਹੋਇਆ ਟਕਰਾਅ
Ad Position 24