ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਹੋਇਆ ਟਕਰਾਅ
ਚੰਡੀਗੜ੍ਹ, 13 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਯੂਨੀਵਰਸਿਟੀ ਤੋਂ ਚੰਡੀਗੜ੍ਹ ਦੇ ਸੈਕਟਰ 17 ਚੋਣ ਕਮਿਸ਼ਨ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੇਖੀ ਗਈ।
ਸ
ਸੈਕਟਰ 17 ਚੰਡੀਗੜ੍ਹ ਵਿਖੇ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਜਾਣ ਤੋਂ ਰੋਕਦੀ ਹੋਈ ਚੰਡੀਗੜ੍ਹ ਪੁਲਿਸ।
14-10-2026
ਚੰਡੀਗੜ੍ਹ, 13 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਯੂਨੀਵਰਸਿਟੀ ਤੋਂ ਚੰਡੀਗੜ੍ਹ ਦੇ ਸੈਕਟਰ 17 ਚੋਣ ਕਮਿਸ਼ਨ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੇਖੀ ਗਈ। ਭਾਜਪਾ ਦੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਲਿਆਂਦੇ ਗਏ ਐੱਸ.ਆਈ.ਆਰ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਮਾਰਚ ਕੀਤਾ ਗਿਆ। ਪੁਲਿਸ ਵਲੋਂ ਬੈਰੀਕੇਡ ਲਾ ਕੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਨੇ ਮਾਰਚ ਜਾਰੀ ਰੱਖਿਆ ਅਤੇ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਪਹੁੰਚ ਕੀਤੀ। ਦਫ਼ਤਰ ਮੂਹਰੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਖਿੱਚ ਧੂਹ ਕੀਤੀ ਗਈ ਅਤੇ ਪੁਲਿਸ ਨੇ 2 ਵਿਦਿਆਰਥੀਆਂ ਨੂੰ ਡਿਟੇਨ ਕੀਤਾ ਤੇ ਬਾਅਦ ਵਿਚ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਵਲੋਂ ਪੀ.ਐੱਸ.ਯੂ ਲਲਕਾਰ ਦੀ ਪ੍ਰਧਾਨ ਸਾਰਾਹ ਨੇ ਕਿਹਾ ਕਿ ਭਾਜਪਾ ਸਰਕਾਰ 2019 ਤੋਂ ਹੀ ਆਪਣੇ ਹਿੰਦੂ ਰਾਸ਼ਟਰ ਬਣਾਉਣ ਦੇ ਫਾਸ਼ੀਵਾਦੀ ਏਜੰਡੇ ਨੂੰ ਥੋਪਣ ਲਈ ਨਵੇਂ ਕਾਨੂੰਨ ਲਾਗੂ ਕਰਦੀ ਆ ਰਹੀ ਹੈ, ਜਿਸਦਾ ਲੋਕਾਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਹੈ। ਸੀ.ਏ.ਏ ਅਤੇ ਐਨ.ਆਰ.ਸੀ ਰਾਹੀਂ ਧਾਰਮਿਕ ਘੱਟਗਿਣਤੀਆਂ ਅਤੇ ਗ਼ਰੀਬ ਮਜ਼ਦੂਰਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਚਾਲ ਨਾ ਚੱਲੀ, ਤਾਂ ਹੁਣ ਚੋਣ ਕਮਿਸ਼ਨ ਦੇ ਐੱਸ.ਆਈ.ਆਰ ਰਾਹੀਂ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਦਿੱਲੀ ਵਿਚ ਸਰਕਾਰ ਨੇ ਪੁਲਿਸ, ਫ਼ੌਜ ਅਤੇ ਪੈਰਾਮਿਲਟਰੀ ਬਲ ਲੋਕਾਂ ਨੂੰ ਦਬਾਉਣ ਲਈ ਤਾਇਨਾਤ ਕੀਤਾ ਹੋਇਆ ਹੈ, ਪਰ ਲੋਕ ਬੇਬਾਕੀ ਨਾਲ ਪੁਲਿਸ ਦਾ ਟਾਕਰਾ ਕਰ ਰਹੇ ਹਨ। ਲੋਕਾਂ ਦੇ ਏਕੇ ਅੱਗੇ ਇਕ ਵਾਰ ਫੇਰ ਕੇਂਦਰ ਸਰਕਾਰ ਝੁਕਣ ਲਈ ਮਜਬੂਰ ਹੋਵੇਗੀ। ਮਾਰਚ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਵਿਦਿਆਰਥੀ ਜੱਥੇਬੰਦੀ ਸੱਥ, ਆਲ ਇੰਡੀਆ ਸਟੂਡੈਂਟਸ ਐੱਸੋਸੀਏਸ਼ਨ, ਡਾਇਆਲੈਕਟਿਕਾ ਸਟੂਡੈਂਟਸ ਐੱਸੋਸੀਏਸ਼ਨ, ਦਿਸ਼ਾ ਵਿਦਿਆਰਥੀ ਸੰਗਠਨ, ਸਟੂਡੈਂਟਸ ਫਾਰ ਸੋਸਾਇਟੀ, ਪੀ.ਸੀ.ਐੱਸ, ਜਮਹੂਰੀ ਅਧਿਕਾਰ ਸਭਾ, ਐਨ.ਐੱਸ.ਯੂ.ਈ ਅਤੇ ਪੀ.ਐਫ.ਯੂ.ਐੱਸ ਵਲੋਂ ਸ਼ਮੂਲੀਅਤ ਕੀਤੀ ਗਈ।