ਅਪਰਾਧ ਸ਼ਾਖਾ ਨੇ ਕੀਤੀ ਚਰਸ ਬਰਾਮਦ- ਤਿੰਨ ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਪਰਾਧ ਸ਼ਾਖਾ ਦੀ ਬਰਾਂਚ ਐਨ.
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਪਰਾਧ ਸ਼ਾਖਾ ਦੀ ਬਰਾਂਚ ਐਨ.ਆਰ. II ਯੂਨਿਟ ਨੇ 1.279 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ ਅਤੇ ਨਾਲ ਹੀ ਇਕ ਕਾਰ ਨੂੰ ਜ਼ਬਤ ਕੀਤਾ ਹੈ। ਇਸ ਮਾਮਲੇ ’ਚ ਪੁਲਿਸ ਨੇ ਨਵਦੀਪ ਗੋਇਤ ਉਰਫ਼ ਛੋਟੂ (31) ਨਿਵਾਸੀ ਜੀਂਦ ਹਰਿਆਣਾ, ਬੰਟੀ (34) ਨਿਵਾਸੀ ਜੀਂਦ ਹਰਿਆਣਾ, ਸੰਦੀਪ (30) ਨਿਵਾਸੀ ਜੀਂਦ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਇਕ ਸਫ਼ੈਦ ਕਾਰ ਵਿਚ ਸਵਾਰ ਸਨ ਅਤੇ ਇਨ੍ਹਾਂ ਨੂੰ ਪੁਲਿਸ ਨੇ ਦੁਆਰਕਾ ਸੈਕਟਰ 25 ਸਥਿਤ ਡਾਬਰੀ-ਗੁਰੂਗ੍ਰਾਮ ਮਾਰਗ ’ਤੇ ਯਸ਼ੋਭੂਮੀ ਟੀ. ਪੁਆਇੰਟ ’ਤੇ ਰੋਕਿਆ ਪ੍ਰੰਤੂ ਕਾਰ ਚਲਾਉਣ ਵਾਲੇ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਤਿੰਨੇ ਵਿਅਕਤੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਇਨ੍ਹਾਂ ਦੇ ਕੋਲੋਂ ਛੋਟੇ-ਛੋਟੇ ਪੈਕਿਟਾਂ ਦੇ ਵਿਚ ਬੰਦ ਚਰਸ ਨਿਕਲੀ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਦੱਸਿਆ ਕਿ ਇਹ ਚਰਸ ਉਨ੍ਹਾਂ ਨੇ ਹਿਮਾਚਲ ਤੋਂ ਮੰਗਵਾਈ ਸੀ ਅਤੇ ਇਸ ਨੂੰ ਦਿੱਲੀ ’ਚ ਵੇਚਿਆ ਜਾਣਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।