‘ਮੁਹੱਬਤ ਦੀ ਦੁਕਾਨ’ ਦੇ ਨਾਂਅ ’ਤੇ ਸਾਡੀ ਦੁਕਾਨਦਾਰੀ ਖ਼ਤਮ ਨਾ ਕਰੋ - ਪੰਮਾ
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ‘ਮੁਹੱਬਤ ਦੀ ਦੁਕਾਨ’ ਦੇ ਨਾਂਅ ’ਤੇ ਉਨ੍ਹਾਂ ਦੀ ਦੁਕਾਨਦਾਰੀ ਖ਼ਰਾਬ ਨਾ ਕਰਨ।
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ‘ਮੁਹੱਬਤ ਦੀ ਦੁਕਾਨ’ ਦੇ ਨਾਂਅ ’ਤੇ ਉਨ੍ਹਾਂ ਦੀ ਦੁਕਾਨਦਾਰੀ ਖ਼ਰਾਬ ਨਾ ਕਰਨ। ਵਪਾਰੀਆਂ ਨੇ ਇਸ ਮਾਮਲੇ ਪ੍ਰਤੀ ਪੋਸਟਰ ਵੀ ਤਿਆਰ ਕੀਤੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ 1 ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਰੱਦ ਕਰਨ ਦੀ ਮੰਗ ਕੀਤੀ ਹੈ। ਸਦਰ ਬਾਜ਼ਾਰ ਦੀ ਬਾਰੀ ਮਾਰਕੀਟ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਵਿਚ ਕਾਫੀ ਗਿਣਤੀ ਵਿਚ ਵਪਾਰੀਆਂ ਨੇ ਇਕੱਠੇ ਹੋ ਕੇ ਤਿਉਹਾਰਾਂ ਦੌਰਾਨ ਵਪਾਰ ਅਤੇ ਬਾਜ਼ਾਰਾਂ ਦੀ ਵਿਵਸਥਾ ਪ੍ਰਤੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਵਪਾਰੀ ਨੇਤਾ ਦੀਪਕ ਮਿੱਤਲ, ਵਰਿੰਦਰ ਆਰੀਆ, ਰਾਕੇਸ਼ ਰਾਜਪਾਲ, ਦੀਪਕ ਨਿਮਭਲ, ਰਾਜਪਾਲ ਸ਼ਾਹਿਦ ਦਾ ਕਹਿਣਾ ਹੈ ਕਿ ਦੀਵਾਲੀ ਤੇ ਹੋਰ ਤਿਉਹਾਰ ਉਨ੍ਹਾਂ ਲਈ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦਿਨਾਂ ਵਿਚ ਬਾਜ਼ਾਰਾਂ ਵਿਚ ਲੋਕ ਖ਼ੂਬ ਖਰੀਦਦਾਰੀ ਕਰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰੈਲੀ ਕਾਰਨ ਟ੍ਰੈਫ਼ਿਕ ਪ੍ਰਭਾਵਿਤ ਹੋਵੇਗੀ ਅਤੇ ਇਸ ਦਾ ਅਸਰ ਵਪਾਰ ’ਤੇ ਪਵੇਗਾ। ਸ. ਪੰਮਾ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਮੁਹੱਬਤ ਦਾ ਸੰਦੇਸ਼ ਤਾਂ ਦੇਵੋ ਪਰ ਵਪਾਰੀਆਂ ਦੀ ਰੋਜ਼ੀ-ਰੋਟੀ ਅਤੇ ਕਾਰੋਬਾਰ ਦੀ ਕੀਮਤ ’ਤੇ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਕਿਸੇ ਪ੍ਰੋਗਰਾਮ ਦਾ ਵਿਰੋਧ ਕਰਨਾ ਨਹੀਂ ਹੈ ਪਰ ਵਪਾਰਕ ਗਤੀਵਿਧੀਆਂ ਵੀ ਚੱਲਣੀਆਂ ਚਾਹੀਦੀਆਂ ਹਨ।