ਲੋਹੀਆਂ ਖਾਸ, 31 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੌਜਵਾਨ ਭਾਰਤ ਸਭਾ ਵਲੋਂ ਇਲਾਕਾ ਲੋਹੀਆਂ ਖਾਸ ਦਾ ਇਜਲਾਸ ਕਰਵਾਇਆ ਗਿਆ | ਇਸ ਮÏਕੇ ਝੰਡਾ ਲਹਿਰਾਉਣ ਦੀ ਰਸਮ ਸੋਨੂੰ ਲੋਹੀਆਂ ਨੇ ਕੀਤੀ ਉਪਰੰਤ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮÏਕੇ ਨÏਜਵਾਨ ਭਾਰਤ ਸਭਾ ਵਲੋਂ ਇਲਾਕੇ ਦੀ ਰਿਪੋਰਟ ਪੇਸ਼ ਕੀਤੀ ਗਈ | ਜਿਸ 'ਤੇ ਹਾਜ਼ਰ ਡੈਲੀਗੇਟਾਂ ਵਲੋਂ ਚਰਚਾ ਕਰਨਾ ਉਪਰੰਤ ਪਾਸ ਕੀਤੀ ਗਈ | ਇਸ ਮÏਕੇ ਸੂਬਾਈ ਆਗੂ ਮੰਗਲਜੀਤ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਹਾਕਮ ਸਰਕਾਰਾਂ ਨÏਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਭੱਜ ਰਹੀਆਂ ਹਨ ਉੱਥੇ ਜ਼ਵਾਨੀ ਉਸਾਰੂ ਊਰਜਾ ਨੂੰ ਨਸ਼ਿਆਂ ਅਤੇ ਗੈਂਗਵਾਦ ਦੀ ਦਲ ਦਲ 'ਚ ਖਪਾ ਰਹੀ ਹੈ | ਭਰਾਤਰੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕÏਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਅਟਵਾਲ, ਸੁੱਖ ਮੰਡਿਆਲਾ ਆਦਿ ਨੇ ਸੰਬੋਧਨ ਕੀਤਾ | ਅੰਤ 'ਚ ਨÏਜਵਾਨ ਭਾਰਤ ਸਭਾ ਦੀ 9 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਇਲਾਕਾ ਪ੍ਰਧਾਨ ਸੋਨੂੰ ਲੋਹੀਆਂ, ਸਕੱਤਰ ਜਸਕਰਨ ਸਿੰਘ, ਮੀਤ ਪ੍ਰਧਾਨ ਸਰੂਪ ਲਾਲ, ਵਿੱਤ ਸਕੱਤਰ ਸੁਨੀਲ, ਪ੍ਰੈੱਸ ਸਕੱਤਰ ਵਿਜੇ ਕੁਮਾਰ, ਜਸਵਿੰਦਰ ਸਿੰਘ, ਸਨੀ, ਅੰਕਿਤ ਕੁਮਾਰ, ਅਜੇ ਲੋਹੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ¢ਹੈ | ਇਸ ਮੌਕੇ ਨਵੇਂ ਚੁਣੇ ਗਏ ਇਲਾਕਾ ਪ੍ਰਧਾਨ ਸੋਨੂੰ ਲੋਹੀਆਂ ਨੇ ਸਾਰੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਜਥੇਬੰਦੀ ਲਈ ਪਹਿਲਾਂ ਤੋਂ ਵੀ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਦਾ ਅਹਿਦ ਕੀਤਾ |